ਪੀ.ਏ.ਯੂ. ਦੇ ਮਾਹਿਰਾਂ ਵਲੋਂ ਬਾਗਬਾਨੀ ਸੰਬੰਧੀ ਵਿਸ਼ੇਸ਼ ਸਲਾਹਾਂ ਹੇਠ ਲਿਖੇ ਅਨੁਸਾਰ ਹਨ:
• ਨਵੇਂ ਲਗਾਏ ਛੋਟੇ ਬੂਟਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਇਹਨਾਂ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਤਾਂ ਜੋ ਬੂਟੇ ਵਧੀਆ ਉੱਪਰ ਨੂੰ ਵਧ ਸਕਣ। ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਖੇਤਾਂ ਵਿੱਚ ਲਗਾ ਦਿਉ। ਨਵੇਂ ਅਤੇ ਪੁਰਾਣੇ ਫਲਦਾਰ ਬੂਟਿਆਂ ਨੂੰ ਲਗਾਤਾਰ ਪਾਣੀ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਤੇ ਨਵਾਂ ਪੁੰਗਾਰਾ ਆਉਂਦਾ ਹੈ। ਲੀਚੀ ਦੇ ਦਰਖ਼ਤਾਂ ਤੇ ਜਦੋਂ ਫ਼ਲ ਪੈ ਜਾਣ ਤਾਂ ਤਿੰਨ ਹਫ਼ਤੇ ਦੇ ਵਕਫ਼ੇ ਤੇ ਲਗਾਤਾਰ ਪਾਣੀ ਦਿਉ। ਅੰਗੂਰਾਂ ਦੀਆਂ ਵੇਲਾਂ ਨੂੰ ਮਾਰਚ ਦੇ ਪਹਿਲੇ ਇਸ ਮਹੀਨੇ ਦੇ ਅਖ਼ੀਰ ਫ਼ਲਦਾਰ ਦਰਖ਼ਤਾਂ ਦੇ ਹੇਠਲੇ ਤਣੇ ਤੇ ਚੂਨੇ ਦਾ ਗਾੜ੍ਹਾ ਘੋਲ ਫੇਰ ਦਿਉ। ਟਹਿਣੀਆਂ ਸੁੱਕ ਜਾਣ ਦੇ ਰੋਗ ਦੀ ਰੋਕਥਾਮ ਲਈ 2:2:250 ਦਾ ਛਿੜਕਾਅ ਫੁੱਲ ਖੁੱਲਣ ਤੋਂ ਪਹਿਲਾਂ ਕਰੋ। ਬੇਰਾਂ ਦੀ ਤੁੜਾਈ ਦਾ ਮੁੱਖ ਸਮਾਂ ਅੱਧ ਮਾਰਚ ਤੋਂ ਅੱਧ ਅਪ੍ਰੈਲ ਹੈ। ਐਥੀਫੋਨ 400 ਪੀ ਪੀ ਐਮ ਦਾ (250 ਮਿ.ਲਿ. 300 ਲਿਟਰ ਪਾਣੀ) ਮਾਰਚ ਦੇ ਪਹਿਲੇ ਹਫਤੇ ਫਲਾਂ ਦੀ ਰੰਗ ਬਦਲਣ ਦੀ ਅਵਸਥਾ ਤੇ ਛਿੜਕਾਅ ਕਰਨ ਨਾਲ ਉਮਰਾਨ ਕਿਸਮ ਦੇ ਬੇਰ ਦੋ ਹਫਤੇ ਪਹਿਲਾਂ ਪੱਕ ਜਾਂਦੇ ਹਨ ਅਤੇ ਫਲ ਦਿਲ ਖਿੱਚਵੇਂ, ਇਕਸਾਰ, ਚੰਗੇ ਗੁਣਾਂ ਵਾਲੇ ਅਤੇ ਗੂੜ੍ਹੇ ਸੁਨਹਿਰੀ ਪੀਲੇ ਚਾਕਲੇਟ ਭਾਅ ਮਾਰਦੇ ਹਨ। ਅਮਰੂਦਾਂ ਦੇ ਬਹੁਤ ਪੁਰਾਣੇ ਅਤੇ ਘੱਟ ਝਾੜ ਦੇਣ ਵਾਲੇ ਦਰੱਖਤਾਂ ਦਾ ਨਵੀਨੀਕਰਨ ਕਰਨ ਲਈ ਮਾਰਚ ਮਹੀਨੇ ਜਮੀਨ ਤੋਂ 1.5 ਮੀਟਰ ਦੀ ਉਚਾਈ ਤੋਂ ਕੱਟ ਦਿਉ ਅਤੇ ਕੱਟੇ ਹੋਏ ਸਿਰਿਆਂ ਉੱਪਰ ਬੋਰਡੋ ਪੇਸਟ ਲਗਾਉ। ਨਿੰਬੂ ਜਾਤੀ ਦੇ ਫ਼ਲਾਂ ਦੇ ਦਰਖ਼ਤਾਂ ਦੇ ਕੀੜਿਆਂ ਖਾਸ ਕਰਕੇ ਸਿੱਲਾ ਅਤੇ ਚੇਪੇ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕੰਨਫੀਡੋਰ 17.8 ਐਸ ਐਲ (ਇਮਡਾਕਲੋਪਰਿਡ) ਜਾਂ 160 ਗ੍ਰਾਮ ਐਕਟਾਰਾ 25 ਤਾਕਤ (ਥਾਇਆਮੈਥੋਕਸਮ) ਨੂੰ 500 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ।
• ਬੇਰਾਂ ਦੀ ਤੁੜਾਈ ਦਾ ਪੰਜਾਬ ਵਿੱਚ ਅੱਧ ਮਾਰਚ ਤੋਂ ਅੱਧ ਅਪ੍ਰੈਲ ਦਾ ਢੁਕਵਾਂ ਸਮਾਂ ਹੈ। ਨਿੰਬੂ ਜਾਤੀ ਦੇ ਬੂਟਿਆਂ ਵਿੱਚ ਟਾਹਣੀਆਂ ਸੁੱਕਣ ਦਾ ਰੋਗ ਰੋਕਣ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ ਮਾਰਚ ਦੇ ਆਖਰੀ ਹਫ਼ਤੇ ਕਰੋ।
• ਕਿੰਨੂ ਵਿੱਚ ਪੈਰ ਗਲਣ ਦੇ ਰੋਗ ਨੂੰ ਰੋਕਣ ਲਈ ਪੌਦੇ ਦੇ ਆਲੇ-ਦੁਆਲੇ ਅਤੇ ਮੁੱਢਾਂ ਉੱਪਰ ਸੋਡੀਅਮ ਹਾਈਪੋਕਲੋਰਾਈਡ (5%) ਨੂੰ 50 ਮਿ.ਲਿ. ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਬਣਾ ਕੇ ਗੜੂੱਚ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store