ਮਾਹਰ ਸਲਾਹਕਾਰ ਵੇਰਵਾ

idea99collage_Sorghum_Maize_sham_sham.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-27 14:58:49

Sowing of leguminous and non-leguminous fodder crop

ਹਰੇ ਚਾਰੇ: ਫ਼ਲੀਦਾਰ ਅਤੇ ਗੈਰ ਫ਼ਲੀਦਾਰ ਚਾਰੇ ਮਿਲਾ ਕੇ ਬੀਜ ਦਿਉ। ਅਜਿਹਾ ਕਰਨ ਨਾਲ ਪੋਸ਼ਟਿਕਤਾ ਵੱਧਦੀ ਹੈ। ਮੱਕੀ+ਗੁਆਰਾ/ਰਵਾਂਹ ਮਿਲਾ ਕੇ ਬੀਜੋ। ਬਹੁਤੀ ਕਟਾਈ ਵਾਲੇ ਚਾਰਿਆਂ ਦੀ ਫ਼ਸਲ ਵਿੱਚ ਪਾਣੀ ਨਾ ਖੜ੍ਹਾ ਰਹਿਣ ਦਿਉ ਅਤੇ 30 ਕਿਲੋ ਨਾਈਟਰੋਜ਼ਨ (66 ਕਿਲੋ ਯੂਰੀਆ) ਪ਼੍ਰਤੀ ਏਕੜ ਕਟਾਈ ਤੋਂ ਬਾਅਦ ਪਾਓ। ਮੱਕੀ ਵਿੱਚ ਇੱਟਸਿੱਟ ਨੂੰ ਰੋਕਣ ਲਈ ਉੱਗਣ ਤੋਂ ਪਹਿਲਾਂ ਐਟਰਾਟਾਫ਼ 800 ਗ਼੍ਰਾਮ, 400 ਗ਼੍ਰਾਮ ਅਤੇ 200 ਗ਼੍ਰਾਮ ਦਾ ਪ਼੍ਰਤੀ ਏਕੜ ਦੇ ਹਿਸਾਬ ਕ਼੍ਰਮਵਾਰ 15 ਅਗਸਤ ਤੋਂ ਪਹਿਲਾ ਛਿੜਕਾਅ ਕਰੋ ਕਿਉਂਕਿ ਇਸ ਤੋਂ ਮਗਰੋਂ ਬੀਜੀ ਜਾਣ ਵਾਲੀ ਫ਼ਸਲ 'ਤੇ ਐਟਰਾਟਾਫ਼ ਦਾ ਭੈੜਾ ਅਸਰ ਆਉਂਦਾ ਹੈ। ਚਾਰੇ ਵਾਲੀ ਮੱਕੀ ਦੀ ਜਦੋਂ ਦੋਧੀ ਅਵਸਥਾ ਹੋਵੇ, ਬਾਜਰਾ ਜਦੋਂ ਝੰਡੇ ਦੀ ਅਵਸਥਾ ਹੋਵੇ, ਨੇਪੀਅਰ ਬਾਜਰਾ ਅਤੇ ਗਿੰਨੀ ਘਾਹ ਜਦੋਂ ਕਿ ਇੱਕ ਮੀਟਰ ਉੱਚੇ ਹੋਣ ਅਤੇ ਚਰ੍ਹੀ ਜਦੋਂ ਫੁੱਲਾਂ ਦੀ ਅਵਸਥਾ 'ਤੇ ਹੋਵੇ, ਕਟਾਈ ਕਰ ਲਓ। ਅਜਿਹਾ ਚਾਰਾ ਪਾਉਣ ਨਾਲ ਦੁੱਧ ਉਤਪਾਦਨ ਵਿੱਚ ਵਾਧਾ ਹੋਵੇਗਾ। ਵਾਧੂ ਚਾਰੇ ਦਾ ਆਚਾਰ ਬਣਾ ਕੇ ਤੰਗੀ ਵਾਲੇ ਸਮੇਂ ਲਈ ਰੱਖ ਲਓ।