ਮਾਹਰ ਸਲਾਹਕਾਰ ਵੇਰਵਾ

idea99collage_mustardedrf.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-10-29 11:12:54

Sow Raya & African mustard before this date

ਰਾਇਆ ਅਤੇ ਸਰ੍ਹੋਂ: ਰਾਇਆ ਅਤੇ ਅਫਰੀਕਨ ਸਰ੍ਹੋਂ ਦੀ ਬਿਜਾਈ 15 ਨਵੰਬਰ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਗੋਭੀ ਸਰ੍ਹੋਂ ਦੀ  ਪਿਛੇਤੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ। ਪਨੀਰੀ ਰਾਹੀਂ ਜੀ ਐੱਸ ਐੱਲ-1 ਬੀਜਣ ਲਈ 60 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਤੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਦੀ 30 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ। ਅਗੇਤੀ ਬੀਜੀ ਰਾਇਆ ਦੀ ਫ਼ਸਲ ਨੂੰ ਪਹਿਲੇ ਪਾਣੀ ਨਾਲ 45 ਕਿੱਲੋ ਯੂਰੀਆ ਪਰ ਬਾਰਾਨੀ ਇਲਾਕਿਆਂ ਵਿੱਚ 33 ਕਿੱਲੋ ਯੂਰੀਆ ਅਤੇ 50 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬੀਜਣ ਸਮੇਂ ਪਾਓ। ਪਿਛੇਤੀ ਬੀਜੀ (ਨਵੰਬਰ-ਦਸੰਬਰ) ਜਾਣ ਵਾਲੀ ਗੋਭੀ ਸਰ੍ਹੋਂ/ਅਫ਼ਰੀਕਨ ਸਰ੍ਹੋਂ ਨੂੰ 25 ਪ੍ਰਤੀਸ਼ਤ ਨਾਈਟਰੋਜਨ ਘੱਟ ਪਾਓ।