ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਜੇ ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਨਾ ਲਗਵਾਏ ਹੋਣ ਤਾਂ ਇਹ ਬਿਮਾਰੀਆਂ ਵੱਡਾ ਨੁਕਸਾਨ ਕਰ ਸਕਦੀਆਂ ਹਨ। ਸੋ ਜੇ ਟੀਕੇ ਪਹਿਲਾਂ ਨਹੀ ਲਵਾਏ ਤਾਂ ਲਵਾ ਲੈਣੇ ਚਾਹੀਦੇ ਹਨ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ।ਸੋ, ਇਨ੍ਹਾਂ ਦੇ ਖਾਤਮੇ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈਡ ਅੰਦਰ ਰੱਖੋ। ਉਨ੍ਹਾਂ ਨੂੰ ਠੰਡਾ ਅਤੇ ਤਾਜ਼ਾ ਪਾਣੀ ਦਿਉ।ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜੇ ਲੋੜ ਹੋਵੇ ਤਾਂ ਸ਼ੈਡ ਅੰਦਰ ਕੂਲਰ ਅਤੇ ਛੱਤ ਵਾਲੇ ਪੱਖੇ ਮੁਹੱਈਆ ਕਰਨੇ ਚਾਹੀਦੇ ਹਨ ਤਾਂ ਜੋ ਲੋੜੀਂਦਾ ਤਾਪਮਾਨ ਬਰਕਰਾਰ ਰੱਖਿਆ ਜਾ ਸਕੇ। ਜਿਹੜੇ ਕਿਸਾਨ ਬਲਦਾਂ ਤੋਂ ਕੰਮ ਲੈਂਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਲਦਾਂ ਨੂੰ ਸਿਖਰ ਦੁਪਹਿਰੇ ਠੰਢੀ ਜਗ੍ਹਾਂ ਰੱਖਣ ਅਤੇ ਇਸ ਸਮੇਂ ਉਹਨਾਂ ਤੋਂ ਕੰਮ ਨਾ ਲੈਣ। ਜੇ ਗਰਮੀ ਨਾਲ ਪਸ਼ੂ ਦੀ ਨਕਸੀਰ ਫੁੱਟ ਜਾਵੇ ਤਾਂ ਉਸ ਦਾ ਸਿਰ ਉਪਰ ਚੁੱਕ ਕੇ ਬਰਫ ਵਾਲਾ ਠੰਡਾ ਪਾਣੀ ਸਿਰ ਉਪਰ ਪਾਉਣਾ ਚਾਹੀਦਾ ਹੈ। ਜੇ ਪਸ਼ੂਆਂ ਦਾ ਤਾਪ ਵੱਧਦਾ ਹੋਵੇ ਤਾਂ ਨੇੜੇ ਦੀ ਲੈਬਾਰਟਰੀ ਤੋਂ ਖੂਨ ਟੈਸਟ ਕਰਵਾਉਣਾ ਚਾਹੀਦਾ ਹੈ ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.