ਪੋਲਟਰੀ ਦਾ ਸਟਾਕ ਬਦਲਣ ਦਾ ਇਹ ਸਹੀ ਸਮਾਂ ਹੈ। ਲਾਭ ਨਾ ਦੇਣ ਵਾਲੀਆਂ ਮੁਰਗੀਆਂ ਨੂੰ ਕੱਢ ਦਿਉ ਤਾਂ ਜੋ ਛੋਟੇ ਚੂਚਿਆਂ ਨੂੰ ਜਗ੍ਹਾਂ ਮਿਲ ਜਾਵੇ। ਮੁਰਗੀਆਂ ਦੀ ਗਿਣਤੀ ਵਿੱਚ ਵਾਧਾ ਇਸ ਸਮੇਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਮੁਰਗੀਆਂ ਦੇ ਵਿਛਾਉਣੇ ਦੀ ਮੋਟਾਈ ਘੱਟ ਕਰ ਦਿਉ ਅਤੇ ਗਿੱਲੇ ਵਿਛਾਉਣੇ ਨੂੰ ਬਦਲ ਦਿਉ। ਮੁਰਗੀਆਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ। ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਟੀਕਾਕਰਣ ਲਾਜ਼ਮੀ ਬਣਾਉਣਾ ਚਾਹੀਦਾ ਹੈ। ਚੂਚਿਆ ਨੂੰ ਰਾਣੀ ਖੇਤ ਬਿਮਾਰੀ ਤੋਂ ਬਚਾਅ ਲਈ 6-8 ਹਫਤਿਆਂ ਦੀ ਉਮਰ ਤੇ ਟੀਕੇ ਲਗਵਾਉ ਅਤੇ ਛੌਟੀ ਮਾਤਾ ਬਿਮਾਰੀ ਦੇ ਬਚਾਅ ਲਈ ਟੀਕੇ 8-10 ਹਫਤਿਆਂ ਦੀ ਉਮਰ ਤੇ ਲਗਵਾਉ। 3 ਮਹੀਨਿਆਂ ਦੀ ਉਮਰ ਵਿੱਚ ਪੰਛੀਆਂ ਨੂੰ ਲਗਾਤਾਰ ਮਲੱਪ ਰਹਿਤ ਕਰਨ ਦੀ ਦਵਾਈ ਦੇਣੀ ਸ਼ੁਰੂ ਕਰ ਦਿਉ ਅਤੇ ਲਗਾਤਾਰ 1-1 ਮਹੀਨੇ ਦੇ ਵਕਫੇ ਬਾਅਦ ਦਿੳ। ਜੇ ਛੱਤ ਉਪਰ ਚਾਦਰਾਂ ਹਨ ਤਾਂ ਉਨ੍ਹਾਂ ਉੱਪਰ ਚਿੱਟਾ ਰੰਗ ਲਗਾਉਣਾ ਚਾਹੀਦਾ ਹੈ ਤਾਂ ਜੋ ਧੁੱਪ ਦਾ ਅਸਰ ਘਟਾਇਆ ਜਾ ਸਕੇ। ਸਵੇਰੇ-ਸਵੇਰੇ ਮੁਰਗੀਆਂ ਨੂੰ ਬਲਬਾਂ ਦੀ ਰੌਸ਼ਨੀ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਠੰਢੇ ਮੌਸਮ ਵਿੱਚ ਲੋੜ ਅਨੁਸਾਰ ਖ਼ੁਰਾਕ ਖਾ ਸਕਣ। ਗਰਮੀਆਂ ਵਿੱਚ ਖੁਰਾਕ ਦੀ ਖਪਤ ਘਟ ਜਾਂਦੀ ਹੈ। ਸੋ ਖ਼ੁਰਾਕ ਵਿੱਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.