ਮਾਹਰ ਸਲਾਹਕਾਰ ਵੇਰਵਾ

idea99collage_dairy_care.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-19 10:57:50

Some helpful tips to protect animals from the heat stress in summer

ਪਸ਼ੂ-ਪਾਲਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਆਪਣੇ ਪਸ਼ੂਆਂ ਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਵਿੱਚ ਗਰਮੀ-ਤਣਾਅ ਦੇ ਪ੍ਰਭਾਵ ਨੂੰ ਘੱਟ ਕਰਨ ਨਿਮਨਲਿਖਤ ਤਰੀਕੇ ਕਾਫ਼ੀ ਮਦਦਗਾਰ ਸਾਬਤ ਹੋ ਸਕਦੇ ਹਨ-

ਖੁਰਾਕੀ ਪ੍ਰਬੰਧ:- ਗਰਮੀ ਦੇ ਪ੍ਰਕੋਪ ਕਾਰਨ, ਜਾਨਵਰ ਖੁਰਾਕ ਘੱਟ ਖਾਂਦਾ ਹੈ ਜਿਸ ਕਾਰਨ ਦੁੱਧ ਦਾ ਉਤਪਾਦਨ ਵੀ ਘੱਟ ਜਾਂਦਾ ਹੈ। ਗਰਮੀਆਂ ਦੇ ਹਰੇ ਚਾਰੇ ਵੀ ਖ਼ੁਰਾਕ ਪੱਖੋਂ ਸਰਦੀਆਂ ਦੇ ਚਾਰਿਆਂ ਨਾਲੋਂ ਮਾੜੇ ਹੁੰਦੇ ਹਨ। ਸੋ, ਖੁਰਾਕੀ ਤੱਤਾਂ ਦੀ ਘਾਟ ਕਾਰਨ ਜਿੱਥੇ ਜਾਨਵਰ ਦਾ ਦੁੱਧ ਉਤਪਾਦਨ ਘੱਟਦਾ ਹੈ, ਭਾਰ ਵੀ ਘੱਟ ਜਾਂਦਾ ਹੈ, ਜਿਸ ਕਾਰਨ ਉਹ ਹੇਹੇ ਵਿਚ ਨਹੀਂ ਆਉਂਦਾ ਅਤੇ ਦੋ ਸੂਇਆਂ ਵਿਚ ਫਾਸਲਾ ਵੱਧ ਜਾਂਦਾ ਹੈ।

ਇਨ੍ਹਾਂ ਕਾਰਨਾਂ 'ਤੇ ਕਾਬੂ ਪਾਉਣ ਲਈ ਹੇਠ ਲਿਖੇ ਨੁਕਤਿਆਂ ਵੱਲ ਤਵੱਜੋਂ ਦੇਣੀ ਜ਼ਰੂਰੀ ਹੈ:-

  • ਗਰਮੀਆਂ ਦੇ ਵੰਡ ਵਿੱਚ 5-7 ਪ੍ਰਤੀਸ਼ਤ ਖਲਾਂ ਵੀ ਵਧਾ ਦਿਉ।
  • ਪਸ਼ੂ ਨੂੰ ਸੰਤੁਲਤ ਖੁਰਾਕ ਦੇਵੋ। ਖੁਰਾਕ ਵਿੱਚ ਤਾਜ਼ਾ, ਕੂਲਾ ਹਰਾ ਚਾਰਾ, ਦੁੱਧ ਦੀ ਪੈਦਾਵਾਰ ਮੁਤਾਬਿਕ ਵੰਡ (ਦਾਣਾ) ਤੇ ਧਾਤਾਂ ਦਾ ਚੂਰਾ ਹੋਣਾ ਚਾਹੀਦਾ ਹੈ।
  • 40-50 ਕਿਲੋ ਹਰੇ ਚਾਰੇ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪ੍ਰੰਤੂ ਦੋਗਲੀਆਂ ਗਾਵਾਂ ਇਸ ਤੋਂ ਵੱਧ ਖਾ ਜਾਂਦੀਆਂ ਹਨ।
  • ਮੱਝਾਂ ਵਿੱਚ 5 ਕਿਲੋ ਤੇ ਗਾਈਆਂ ਵਿੱਚ 7 ਕਿਲੋ ਤੱਕ ਦੁੱਧ ਬਗੈਰ ਵੰਡ ਦਾਣੇ ਤੋਂ ਇਕੱਲੇ ਵਧੀਆ ਹਰੇ ਚਾਰੇ ਨਾਲ ਲਿਆ ਜਾ ਸਕਦਾ ਹੈ। ਇਸ ਤੋਂ ਉਪਰ ਦੁੱਧ ਲਈ ਮੱਝਾਂ ਨੂੰ 2 ਕਿਲੋ ਦੁੱਧ ਪਿੱਛੇ ਅਤੇ ਗਾਈਆਂ ਨੂੰ 2.5 ਕਿਲੋ ਦੁੱਧ ਪਿੱਛੇ ਇੱਕ ਕਿਲੋ ਵੰਡ ਦੇਣਾ ਚਾਹੀਦਾ ਹੈ।
  • ਇੱਕ ਕੁਇੰਟਲ ਦਾਣੇ ਵਿੱਚ 2-3 ਕਿਲੋ ਧਾਤਾਂ ਦਾ ਚੂਰਾ ਪੈਣਾ ਠੀਕ ਰਹੇਗਾ।
  • ਖੁਰਾਕ ਜਾਨਵਰ ਨੂੰ ਸਵੇਰ ਤੇ ਸ਼ਾਮ ਨੂੰ ਜਦੋਂ ਮੌਸਮ ਠੰਡਾ ਹੋਵੇ ਪਾਉ, ਇਕੱਠੀ ਖੁਰਾਕ ਪਾਉਣ ਨਾਲੋਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹੀ-ਥੋੜ੍ਹੀ ਕਰਕੇ ਖੁਰਾਕ ਪਾਉਣੀ ਲਾਭਦਾਇਕ ਸਿੱਧ ਹੁੰਦੀ ਹੈ।
  • ਵੰਡ ਦਾਣੇ ਨੂੰ ਸਵਾਦਲੀ ਬਣਾਉਣ ਲਈ ਵੰਡ (ਦਾਣੇ) ਵਿੱਚ ਸੀਰੇ ਦੀ ਵਰਤੋਂ ਕਰੋ।
  • ਵੰਡ (ਦਾਣਾ) ਪਾਣੀ ਵਿੱਚ ਭਿਉਂ ਕੇ ਹੀ ਜਾਨਵਰ ਨੂੰ ਖੁਆਉ।
  • ਜਾਨਵਰਾਂ ਨੂੰ ਫਲੀਦਾਰ ਤੇ ਗੈਰ-ਫਲੀਦਾਰ ਚਾਰਿਆਂ ਨੂੰ ਰਲਾ ਕੇ ਖੁਆਓ ਅਤੇ ਚਾਰੇ ਨੂੰ ਜ਼ਿਆਦਾ ਪਕਰੋੜ ਨਾ ਹੋਣ ਦੋਵੇ।
  • ਜਾਨਵਰਾਂ ਲਈ ਤਾਜ਼ਾ ਪਾਣੀ 24 ਘੰਟੇ ਉਪਲੱਬਧ ਕਰੋ।