ਮਾਹਰ ਸਲਾਹਕਾਰ ਵੇਰਵਾ

idea99collage_chvhklsdhg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-26 13:48:42

Right time to sow Chickpea varieties in irrigated fields

ਛੋਲੇ: ਦੱਖਣ-ਪੱਛਮੀ ਅਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਛੋਲਿਆਂ ਦੀਆਂ ਪੀ ਡੀ ਜੀ 3, ਪੀ ਡੀ ਜੀ 4 (ਬਾਰਾਨੀ ਹਾਲਤਾਂ ਲਈ 10 ਤੋਂ 25 ਅਕਤੂਬਰ ਤੱਕ) ਅਤੇ ਜੀ ਪੀ ਐੱਫ 2 ਕਿਸਮ ਦੀ ਬਿਜਾਈ ਕਰ ਦਿਉ। ਜਦਕਿ ਨੀਂਮ ਪਹਾੜੀ ਇਲਾਕਿਆਂ ਵਿੱਚ ਪੀ ਬੀ ਜੀ 5 ਅਤੇ ਪੀ ਬੀ ਜੀ 1 ਕਿਸਮ ਬੀਜੋ ਜੋ ਝੁਲਸ ਰੋਗ ਆਦਿ ਬਿਮਾਰੀਆਂ ਸਹਾਰਨ ਦੀ ਸਮਰੱਥਾ ਰੱਖਦੀ ਹੈ। ਪੀ ਬੀ ਜੀ 7 ਕਿਸਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਸੇਂਜੂ ਹਾਲਤਾਂ ਵਿੱਚ ਬੀਜੀ ਜਾ ਸਕਦੀ ਹੈ।

  • ਅਕਤੂਬਰ ਦਾ ਅਖੀਰਲਾ ਹਫ਼ਤਾ ਦੇਸੀ ਅਤੇ ਕਾਬਲੀ ਛੋਲਿਆਂ ਐਲ 552 ਕਿਸਮਾਂ ਬੀਜਣ ਲਈ ਢੁੱਕਵਾਂ ਸਮਾਂ ਹੈ। ਝੁਲਸ ਰੋਗ ਦੀ ਬਿਮਾਰੀ ਤੋਂ ਬਚਾਉਣ ਲਈ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪੀ ਬੀ ਜੀ 7 ਜਾਂ ਪੀ ਬੀ ਜੀ 5 ਕਿਸਮਾਂ ਬੀਜੋ।
  • ਦੇਸੀ ਛੋਲਿਆਂ ਦੀ ਬਿਜਾਈ ਸਮੇਂ 13 ਕਿੱਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜਦਕਿ ਕਾਬਲੀ ਛੋਲਿਆਂ ਨੂੰ 13 ਕਿੱਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਓ।
  • ਬਿਜਾਈ ਸਮੇਂ ਜੀਵਾਣੂ ਖਾਦ ਦੇ ਮਿਸ਼ਰਣ ਦਾ ਟੀਕਾ ਵੀ ਲਗਾਉਣਾ ਚਾਹੀਦਾ ਹੈ।