ਮਾਹਰ ਸਲਾਹਕਾਰ ਵੇਰਵਾ

idea99collage_fgtygthyt6h.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-08 15:16:30

Protecting animals from flies and mosquitoes during rainy season

ਬਰਸਾਤੀ ਰੁੱਤ ਵਿੱਚ ਸਹੀ ਨਮੀ ਤੇ ਉਚਿੱਤ ਤਾਪਮਾਨ ਮਿਲਣ ਕਰਕੇ ਪਸ਼ੂਆਂ 'ਤੇ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਮੱਖੀਆਂ ਉਨ੍ਹਾਂ ਜਗ੍ਹਾ 'ਤੇ ਜ਼ਿਆਦਾ ਹੁੰਦੀਆਂ ਹਨ ਜਿੱਥੇ ਕਿ ਸਾਫ-ਸਫਾਈ ਦੀ ਘਾਟ ਹੋਵੇ।

  • ਮੱਛਰ ਆਮ ਕਰਕੇ ਖੜ੍ਹੇ ਪਾਣੀ ਦੇ ਸਰੋਤਾਂ ਕੋਲ ਵੱਧਦੇ-ਫੁੱਲਦੇ ਹਨ ਜੋ ਕਿ ਇੰਨ੍ਹਾਂ ਦੇ ਜੀਵਨ ਕਾਲ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ।
  • ਮੱਖੀਆਂ ਪਸ਼ੂਆਂ ਨੂੰ ਕੱਟਦੀਆਂ-ਵੱਢਦੀਆਂ ਹਨ ਜਿਸ ਕਾਰਨ ਪਸ਼ੂਆਂ ਵਿੱਚ ਚਿੜਚਿੜਾਹਟ ਜਾਂ ਉਨੀਂਦਰਾ ਹੋ ਜਾਂਦਾ ਹੈ। ਇਸ ਕਰਕੇ ਪਸ਼ੂ ਵਾਰ-ਵਾਰ ਆਪਣੇ ਪੈਰ ਜ਼ਮੀਨ 'ਤੇ ਪਟਕਦਾ ਹੈ ਤੇ ਬਚਾਓ ਲਈ ਆਪਣੀ ਪੂਛ ਨੂੰ ਹਿਲਾਉਂਦਾ ਰਹਿੰਦਾ ਹੈ। ਇਸ ਕਰਕੇ ਪਸ਼ੂ ਰੱਜਵੀਂ ਖੁਰਾਕ ਨਹੀਂ ਲੈ ਪਾਉਂਦਾ, ਉਸਦਾ ਸਰੀਰਕ ਭਾਰ ਘੱਟ ਜਾਂਦਾ ਹੈ ਅਤੇ ਉਤਪਾਦਨ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ।
  • ਮੱਛਰ ਵੀ ਪਸ਼ੂਆਂ ਦਾ ਖੂਨ ਚੂਸਦੇ ਹਨ ਤੇ ਬਹੁਸੰਖਿਆਂ 'ਚ ਹੋਣ 'ਤੇ ਪਸ਼ੂ ਨੂੰ ਖੂਨ ਨਾਲ ਲੱਥ-ਪੱਥ ਕਰ ਦਿੰਦੇ ਹਨ, ਜਦੋਂ ਪਸ਼ੂ ਫਰਸ਼ 'ਤੇ ਬੈਠਦਾ ਹੈ ਤਾਂ ਖੂਨ ਨਾਲ ਲਿਬੜਿਆ ਫ਼ਰਸ਼ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ। ਮੱਛਰ ਵੀ ਮੱਖੀਆਂ ਵਾਂਗ ਪਸ਼ੂਆਂ ਦਾ ਖੂਨ ਚੂਸਣ ਦੇ ਨਾਲ-ਨਾਲ ਵਿਸ਼ਾਣੂੰ ਤੇ ਪਰਜੀਵੀ ਰੋਗ ਫੈਲਾਉਂਦੇ ਹਨ।