ਮਾਹਰ ਸਲਾਹਕਾਰ ਵੇਰਵਾ

idea99idea99collage_wheat_sjdgjs.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-03-11 07:48:29

Prevention of yellow blight in wheat crop

ਕਣਕ (ਦੋਧਾ ਪੈਣਾ): ਵੱਧਦੇ ਤਾਪਮਾਨ ਦੇ ਮਾਰੂ ਅਸਰ ਨੂੰ ਘੱਟ ਕਰਨ ਲਈ ਹਲਕੀ ਸਿੰਚਾਈ ਕਰੋ। ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ) ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗਰਾਮ ਸੈਲੀਸਿਲਕ ਐਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।

ਪੀਲੀ ਕੁੰਗੀ ਲਈ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ 'ਤੇ 0.1% ਕਸਟੋਡੀਆ/ਕੈਵੀਐਟ/ਓੁਪੇਰਾ/ਟਿਲਟ/ ਸਿਟਲਟ/ਬੰਪਰ/ਸ਼ਾਈਨ/ਮਾਰਕਜ਼ੋਲ ਜਾਂ 0.06% ਨਟੀਵੋ ਦਾ ਛਿੜਕਾਅ ਮੌਸਮ ਸਾਫ ਹੋਣ 'ਤੇ ਕਰੋ।