ਮਾਹਰ ਸਲਾਹਕਾਰ ਵੇਰਵਾ

idea99collage_jbdfgfugwefbjkldhfpuigg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-22 16:31:29

Prevention of neck blast or rust disease on Basmati crop

ਝੋਨਾ: ਬਾਸਮਤੀ ਦੀ ਫਸਲ 'ਤੇ ਭੁਰੜ ਰੋਗ (ਬਲਾਸਟ) ਜਾਂ ਘੰਢੀ ਰੋਗ/ ਧੌਣ ਮਰੋੜ (ਨੈੱਕ ਬਲਾਸਟ) ਦੀ ਰੋਕਥਾਮ ਲਈ ਸਿੱਟੇ ਨਿਕਲਣ ਵੇਲੇ (ਗੋਭ ਵੇਲੇ) ਫਸਲ 'ਤੇ ਐਮੀਸਟਾਰ ਟੋਪ 325 ਐਸ ਸੀ 200 ਮਿਲੀਲਿਟਰ ਜਾਂ ਇੰਡੋਫਲਿ ਜ਼ੈੱਡ-78 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਇੱਕ ਛਿੜਕਾਅ ਕਰੋ।

  • ਝੋਨੇ ਵਿੱਚ ਚੂਹਿਆਂ ਦੀ ਰੋਕਥਾਮ ਲਈ ਸ਼ਾਮ ਨੂੰ ਚੂਹਿਆਂ ਦੀਆਂ ਸਾਰੀਆਂ ਖੁੱਡਾਂ ਦੇ ਮੂੰਹ ਬੰਦ ਕਰੋ ਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੁੱਡਾਂ ਵਿੱਚ 10-10 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਵਾਲੇ ਚੋਗ ਨੂੰ ਕਾਗਜ਼ ਦੀਆਂ ਢਿੱਲੀਆਂ ਪੁੜੀਆਂ ਵਿੱਚ ਤਕਰੀਬਨ 6 ਇੰਚ ਹਰ ਖੁੱਡ ਅੰਦਰ ਰੱਖੋ। ਚੰਗੇ ਨਤੀਜੇ ਹਾਸਿਲ ਕਰਨ ਲਈ ਚੂਹੇਮਾਰ ਮੁਹਿੰਮ ਦਾ ਪਿੰਡ ਪੱਧਰ 'ਤੇ ਅਪਨਾਉਣਾ ਬਹੁਤ ਜ਼ਰੂਰੀ ਹੈ। ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ- ਪੱਤਾ ਰੰਗ ਚਾਰਟ ਵਿਧੀ ਵਰਤੋ।
  • ਜਿਹਨਾਂ ਖੇਤਾਂ ਵਿੱਚ 5 ਪ੍ਰਤੀਸ਼ਤ ਤੋਂ ਵਧੇਰੇ ਸੁੱਕੀਆਂ ਗੋਭਾਂ ਹੋਣ ਉਥੇ 20 ਮਿਲੀਲੀਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ 1.0 ਲੀਟਰ ਕਲੋਰਪਾਈਰੀਫਾਸ ਪ੍ਰਤੀ ਏਕੜ ਦਾ ਛਿੜਕਾਅ 100 ਲੀਟਰ ਪਾਣੀ ਵਿੱਚ ਘੋਲ ਕੇ ਕਰੋ। ਬੂਟਿਆਂ  ਦੇ ਟਿੱਡਿਆਂ ਦੇ ਸਰਵੇਖਣ ਲਈ, ਕੁੱਝ ਬੂਟੇ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ। ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ 94 ਮਿਲੀਲੀਟਰ ਪੈਕਸਾਲੋਨ 10 ਐਸ ਸੀ ਜਾਂ 80 ਗ੍ਰਾਮ ਓਸ਼ੀਨ 20 ਐਸ ਜੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ।