ਮਾਹਰ ਸਲਾਹਕਾਰ ਵੇਰਵਾ

idea99collage_citrus.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-28 16:15:59

Prevention of Gummosis and Canker Disease of Citrus

ਨਿੰਬੂ ਜਾਤੀ ਦੇ ਪੌਦੇ: ਇਹ ਮਹੀਨਾ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ ਟਾਹਣੀਆਂ ਕੱਟਣ ਦਾ ਵੀ ਸਹੀ ਸਮਾਂ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਕੱਟ ਵਾਲੇ ਟੱਕਾਂ 'ਤੇ ਬੋਰਡੋ ਪੇਸਟ ਲਗਾਓ। ਜੇ ਮੁੱਢਾਂ 'ਤੇ ਗੂੰਦ ਵਗਦੀ ਹੋਵੇ ਤਾਂ ਗੂੰਦ ਨੂੰ ਚਾਕੂ ਨਾਲ ਸਾਫ਼ ਕਰਕੇ ਬੋਰਡੋ ਪੇਸਟ ਲਗਾਓ। ਬੂਟਿਆਂ ਉੱਪਰ 2 : 2: 250 ਬੋਰਡ ਮਿਸ਼ਰਣ ਦਾ ਛਿੜਕਾਅ ਕਰੋ। ਨਿੰਬੂ ਜਾਤੀ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਕੱਟ ਦਿਉ ਅਤੇ ਫਿਰ ਕੱਟੀ ਹੋਈ ਥਾਂ 'ਤੇ ਬੋਰਡੋ ਪੇਸਟ ਦਾ ਘੋਲ ਲਗਾਓ।