ਮਾਹਰ ਸਲਾਹਕਾਰ ਵੇਰਵਾ

idea99collage_buffalo_mite.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-12 15:39:27

Preventing lice in livestock

ਪਸ਼ੂਆਂ ਵਿੱਚ ਜੂੰਆਂ ਠੰਡੇ ਮੌਸਮ ਦੇ ਪਰਜੀਵੀ ਹਨ ਅਤੇ ਇਹ ਸਮੱਸਿਆ ਪੱਤਝੜ ਰੁੱਤ ਤੋਂ ਸ਼ੁਰੂ ਹੋ ਕੇ ਸਰਦੀਆਂ ਦੇ ਅਖੀਰ ਜਾਂ ਬਸੰਤ ਰੁੱਤ ਤੱਕ ਸਿਖਰ 'ਤੇ ਪਹੁੰਚ ਜਾਂਦੀ ਹੈ। ਪਸ਼ੂਆਂ ਦੇ ਝੁੰਡ ਦੇ ਅੰਦਰ ਜੂੰਆਂ ਸਿੱਧੇ ਸੰਪਰਕ ਦੁਆਰਾ ਫੈਲਦੀਆਂ ਹਨ। ਮਾੜੀ ਪੋਸ਼ਣ ਸਥਿਤੀ ਜਾਂ ਹੋਰ ਬਿਮਾਰੀਆਂ ਕਾਰਨ ਤਣਾਅ, ਪਸ਼ੂਆਂ ਵਿੱਚ ਜੂੰਆਂ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦਾ ਹੈ ਅਤੇ ਭਾਰੀ ਸੰਕ੍ਰਮਣ ਅਕਸਰ ਕਮਜ਼ੋਰ ਜਾਂ ਬਿਮਾਰ ਪਸ਼ੂਆਂ ਵਿੱਚ ਦੇਖੇ ਜਾਂਦੇ ਹਨ। ਜੂੰਆਂ ਦੇ ਜੀਵਨ ਚੱਕਰ ਦੇ ਪੰਜ ਪੜਾਅ ਹੁੰਦੇ ਹਨ ਜਿਸ ਵਿੱਚ ਇੱਕ ਪੜਾਅ ਸਫ਼ੇਦ/ਪੀਲੇ/ਕਾਲੇ ਰੰਗੀ ਆਂਡਿਆਂ ਦਾ, ਤਿੰਨ ਪੜਾਅ ਪੀਲੇ ਰੰਗੀ ਲੀਖਾਂ (nymph) ਦੇ ਅਤੇ ਇੱਕ ਪੜਾਅ ਭੂਰੇ/ਲਾਲ ਰੰਗੀ ਬਾਲਗ ਜੂੰਆਂ ਦਾ ਹੁੰਦਾ ਹੈ। ਪ੍ਰਜਾਤੀਆਂ 'ਤੇ ਨਿਰਭਰ ਕਰਦਿਆਂ, ਜੂੰਆਂ ਦਾ ਪੂਰਾ ਜੀਵਨ ਚੱਕਰ 20-40 ਦਿਨ ਦਾ ਹੋ ਸਕਦਾ ਹੈ। ਜੂੰਆਂ ਆਮ ਤੌਰ 'ਤੇ ਕੰਨ, ਧੌਣ, ਮੋਢੇ, ਕੂਹਣੀ ਅਤੇ ਮੂਤਣੀ ਦੇ ਆਲੇ-ਦੁਆਲੇ ਹਮਲਾ ਕਰਦੀਆਂ ਹਨ।

ਨੁਕਸਾਨ
  • ਪਸ਼ੂ ਵਿੱਚ ਬੇਚੈਨੀ ਤੇ ਉਨੀਂਦਰਾਪਨ
  • ਪਸ਼ੂ ਦੀ ਉਤਪਾਦਨ ਸਮਰੱਥਾ ਦਾ ਘਟ ਜਾਣਾ
  • ਚਮੜੀ ਦੀ ਸੋਜ, ਖੂਨ ਦੀ ਘਾਟ ਅਤੇ ਖਾਰਸ਼
  • ਚਮੜੀ ਦਾ ਖਰਾਬ ਹੋ ਜਾਣਾ, ਜ਼ਖ਼ਮ ਬਣ ਜਾਣਾ

ਰੋਕਥਾਮ

  • ਪ੍ਰਭਾਵਿਤ ਪਸ਼ੂਆਂ ਨੂੰ ਤੰਦਰੁਸਤ ਜਾਨਵਰਾਂ ਤੋਂ 2-3 ਹਫਤੇ ਤੱਕ ਵੱਖਰੇ ਰੱਖੋ ਅਤੇ ਪਸ਼ੂ ਚਿਕਿਤਸਿਕ ਦੀ ਸਲਾਹ ਨਾਲ ਹੀ ਬਿਮਾਰ ਪਸ਼ੂਆਂ ਦਾ ਇਲਾਜ ਕਰਵਾਉ
  • ਦਵਾਈਆਂ ਦਾ ਉਪਯੋਗ ਲੇਬਲ ਉੱਪਰ ਦੱਸੀ ਮਾਤਰਾ ਅਨੁਸਾਰ ਹੀ ਕਰੋ
  • ਜੇ ਲੋੜ ਮਹਿਸੂਸ ਹੋਵੇ ਤਾਂ 14-21 ਦਿਨਾਂ ਬਾਅਦ ਦਵਾਈ ਦੀ ਵਰਤੋਂ ਫਿਰ ਤੋਂ ਕੀਤੀ ਜਾ ਸਕਦੀ ਹੈ
  • ਪਸ਼ੂਆਂ ਨੂੰ ਚੰਗੀ ਕੁਆਲਿਟੀ ਦੀ ਸੰਤੁਲਿਤ ਖੁਰਾਕ ਪਾਉ
  • ਸ਼ੈੱਡਾਂ ਦੀ ਸਾਫ ਸਫਾਈ ਰੱਖੋ
  • ਅਮਿਤਰਾਜ, ਸਾਈਪਰਮੈਥਰਿਨ, ਡੈਲਟਾਮੈਥਰਿਨ, ਆਈਵਰਮੈਕਟਿਨ, ਡੌਰਾਮੈਕਟਿਨ, ਮੋਕਸੀਡੈਕਟਿਨ ਦਵਾਈਆਂ ਅਸਰਦਾਰ ਹਨ।