ਮਾਹਰ ਸਲਾਹਕਾਰ ਵੇਰਵਾ

idea99collage_mango_crop_hghgfhff.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-13 11:03:56

Preventing drying of mango branches and leaf blight

ਅੰਬ ਦੀ ਕਾਸ਼ਤ: ਇਹ ਬਿਮਾਰੀ ਅੰਬਾਂ ਦੀ ਕਾਸ਼ਤ 'ਤੇ ਬਹੁਤ ਮਾੜਾ ਅਸਰ ਕਰਦੀ ਹੈ। ਵਾਤਾਵਰਣ ਵਿੱਚ ਬਹੁਤੀ ਸਿੱਲ੍ਹ, ਵਰਖਾ ਅਤੇ 26-32 ਡਿਗਰੀ ਸੈਂਟੀਗਰੇਡ ਤਾਪਮਾਨ ਹੋਣ 'ਤੇ ਬਿਮਾਰੀ ਬਹੁਤ ਵਧਦੀ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਖਾਸ ਕਰਕੇ ਪੁਰਾਣੇ ਬੂਟਿਆਂ ਦੀਆਂ ਟਾਹਣੀਆਂ ਉੱਪਰੋਂ ਹੇਠਾਂ ਵੱਲ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪੱਤੇ ਡਿੱਗ ਪੈਂਦੇ ਹਨ। ਬਿਮਾਰ ਟਾਹਣੀਆਂ ਦੀ ਛਿੱਲ ਬਦਰੰਗ ਹੋ ਕੇ ਸੁੰਗੜ ਜਾਂਦੀ ਹੈ। ਅਜਿਹੀਆਂ ਟਾਹਣੀਆਂ ਦੀ ਛਿੱਲ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਅਤੇ ਛਿੱਲ ਵਿੱਚੋਂ ਗੂੰਦ ਨਿੱਕਲਣੀ ਸ਼ੁਰੂ ਹੋ ਜਾਂਦੀ ਹੈ।

ਰੋਕਥਾਮ: ਇਸ ਬਿਮਾਰੀ ਤੋਂ ਬਚਣ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਨਵੇਂ ਬੂਟੇ ਤਿਆਰ ਕਰਨ ਲਈ ਬਿਮਾਰੀ ਰਹਿਤ ਪਿਉਂਦੀ ਅੱਖ ਦੀ ਵਰਤੋਂ ਕਰੋ ਅਤੇ ਬਾਗ ਵਿੱਚ ਸਾਫ਼-ਸਫ਼ਾਈ ਰੱਖੋ। ਰੋਗੀ ਟਾਹਣੀਆਂ ਨੂੰ ਬਿਮਾਰੀ ਵਾਲੇ ਹਿੱਸੇ ਤੋਂ 5 ਸੈਂਟੀਮੀਟਰ ਹੇਠਾਂ ਤੱਕ ਕੱਟ ਕੇ ਸਾੜ ਦਿਉ ਅਤੇ ਇਨ੍ਹਾਂ ਥਾਵਾਂ 'ਤੇ ਬੋਰਡੋ ਪੇਸਟ ਲਾ ਦਿਉ। ਇਸ ਪਿੱਛੋਂ 2:2:250 ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ 50 ਤਾਕਤ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰੋ।