ਮਾਹਰ ਸਲਾਹਕਾਰ ਵੇਰਵਾ

idea99chicks.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-02 11:58:36

Poultry farmers should use these suggestions in March

ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁੱਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ। ਚੂਚੇ ਖਰੀਦਣ ਸਮੇਂ ਉਹਨਾਂ ਨੂੰ ਹਰੇਕ ਬਿਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ। ਚੂਚੇ ਪਾਉਣ ਤੋਂ ਪਹਿਲਾਂ ਸ਼ੈੱਡ ਨੂੰ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਚੂਚਿਆਂ ਨੂੰ ਸੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫਤੇ 5 ਡਿਗਰੀ ਫਾਰਨਹੀਟ ਘਟਾਉਂਦੇ ਜਾਣਾ ਚਾਹੀਦਾ ਹੈ ਜਦੋ ਤੱਕ ਇਹ 70 ਡਿਗਰੀ ਫਾਰਨਹੀਟ ਨਹੀ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾਂ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ। ਹਮੇਸ਼ਾ ਸੰਤੁਲਿਤ ਅਤੇ ਤਾਜ਼ੀ ਖੁਾਰਕ ਹੀ ਪਾਉ। ਚੂਚਿਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰਨਾ ਚਾਹੀਦਾ ਹੈ।ਫੀਡ ਬਣਾਉਣ ਵਾਸਤੇ ਉੱਲੀ ਲੱਗੇ ਦਾਣਿਆਂ ਦਾ ਇਸਤੇਮਾਲ ਨਾ ਕਰੋ। ਫੀਡ ਨੂੰ 15 ਦਿਨਾਂ ਤੋਂ ਵੱਧ ਸਟੋਰ ਨਾ ਕਰੋ।