ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-09 11:18:38

Pay attention to the farmers who work in animal husbandry

ਪਸ਼ੂ ਪਾਲਣ- ਸਰੀਰ ਵਿਚ ਤਾਕਤ ਪੈਦਾ ਕਰਨ ਲਈ ਪਸ਼ੂ ਨੂੰ ਸੰਤੁਲਿਤ ਖੁਰਾਕ ਹੀ ਚਾਹੀਦੀ ਹੈ।

  • ਜਿਹੜੀ ਗਾਂ ਹਰ ਰੋਜ 7 ਕਿੱਲੋ ਤੇ ਮੱਝ 5 ਕਿੱਲੋ ਦੁੱਧ ਦੇ ਰਹੀ ਹੋਵੇ ਤਾਂ ਉਸ ਨੂੰ ਰੋਜ਼ਾਨਾ 25-30 ਕਿੱਲੋ ਫਲੀਦਾਰ ਹਰਾ ਚਾਰਾ (ਬਰਸੀਮ, ਲੂਸਣ, ਜਵੀ), 7-8 ਕਿੱਲੋ ਸੁੱਕੇ ਹਰੇ ਚਾਰੇ (ਤੂੜੀ ਆਦਿ) 2-3 ਕਿੱਲੋ ਦਾਣਾ ਅਤੇ 30-40 ਗ੍ਰਾਮ ਧਾਤਾਂ ਦਾ ਚੂਰਾ ਰੋਜ਼ਾਨਾ ਦੇਣਾ ਚਾਹੀਦਾ ਹੈ।
  • ਜਦੋਂ ਫਲੀਦਾਰ ਹਰੇ ਚਾਰੇ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੋਣ ਤਾਂ 50-60 ਕਿੱਲੋ ਹਰਾ ਚਾਰਾ, 4-5 ਕਿੱਲੋ ਸੁੱਕੇ ਪੱਠੇ ਅਤੇ 30-40 ਧਾਤਾਂ ਦਾ ਚੂਰਾ ਪਸ਼ੂ ਨੂੰ ਮਿਲਣਾ ਚਾਹੀਦਾ ਹੈ।
  • ਜਦੋਂ ਇਸ ਤਰ੍ਹਾਂ ਦਾ ਰਾਸ਼ਨ ਪਸ਼ੂਆਂ ਨੂੰ ਦੇਣਾ ਹੋਵੇ ਤਾਂ ਦਾਣਾ ਦੇਣ ਦੀ ਲੋੜ ਨਹੀਂ।
  • ਜ਼ਿਆਦਾ ਦੁੱਧ ਦੇਣ ਵਾਲੀਆਂ ਗਊਆਂ ਨੂੰ 5 ਕਿੱਲੋ ਤੋਂ ਬਾਅਦ ਹਰ 2.5 ਕਿੱਲੋ ਪਿੱਛੇ ਅਤੇ ਮੱਝਾਂ ਨੂੰ ਹਰ 2 ਕਿੱਲੋ ਪਿੱਛੇ ਇੱਕ ਕਿੱਲੋ ਦਾਣਾ ਦਿਉ।
  • ਸਰਦੀਆਂ ਵਿੱਚ ਹਰੇ ਅਤੇ ਸੁੱਕੇ ਪੱਠੇ ਰਲਾ ਕੇ ਪਾਉ ਅਤੇ ਵੰਡ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ ਅਨੁਸਾਰ ਦਿਉ।