ਮਾਹਰ ਸਲਾਹਕਾਰ ਵੇਰਵਾ

idea99pashupaln.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-17 11:05:55

Pay attention to the farmers who work in animal husbandry

ਪਸ਼ੂ ਪਾਲਣ- ਸਰਦੀਆਂ ਵਿਚ ਪਸ਼ੂਆਂ ਨੂੰ ਠੰਡੀ ਹਵਾ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਘੱਟ ਤਾਪਮਾਨ ਨਾ ਸਿਰਫ ਪਸ਼ੂਆਂ ਦੀ ਸਿਹਤ ਲਈ ਹਾਨੀਕਾਰਕ ਹੈ ਸਗੋਂ ਇਹ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ 'ਤੇ ਵੀ ਅਸਰ ਪਾਉਂਦਾ ਹੈ।

  • ਸੋ ਸਰਦੀ ਵਿਚ ਪਸ਼ੂਆਂ ਨੂੰ ਧੁੱਪ ਦਾ ਆਨੰਦ ਲੈਣ ਦਿਉ ਅਤੇ ਦਿਨ ਵੇਲੇ ਢਾਰਿਆਂ ਦੀਆਂ ਖਿੜਕੀਆਂ ਖੋਲ ਦਿਉ ਤਾਂ ਜੋ ਸ਼ੈੱਡਾਂ ਵਿਚ ਜਿਆਦਾ ਨਮੀ ਨਾ ਇਕੱਠੀ ਹੋਵੇ।
  • ਠੰਡ ਤੋਂ ਬਚਾਉਣ ਲਈ ਪਸ਼ੂਆਂ ਨੂੰ ਖੁਰਾਕ ਦੀ ਵੀ ਵੱਧ ਲੋੜ ਪੈਂਦੀ ਹੈ ਤਾਂ ਜੋ ਠੰਡ ਦਾ ਟਾਕਰਾ ਕੀਤਾ ਜਾ ਸਕੇ ਅਤੇ ਬਿਮਾਰੀ ਤੋਂ ਬਚਿਆ ਜਾਵੇ।
  • ਸਰਦੀਆਂ ਵਾਲੀ ਵੰਡ ਵਿਚ ਜਿਆਦਾ ਤਾਕਤ ਵਾਲੇ ਖੁਰਾਕੀ ਪਦਾਰਥ ਜਿਵੇਂ ਕਿ ਦਾਣੇ ਅਤੇ ਉਨ੍ਹਾਂ ਦੇ ਛਿਲਕਿਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ।