ਮਾਹਰ ਸਲਾਹਕਾਰ ਵੇਰਵਾ

idea99pshupalan.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-12 12:38:44

Pay attention to the farmers who work in animal husbandry

ਪਸ਼ੂ ਪਾਲਣ- ਮੌਸਮ ਵਿਚ ਬਦਲਾਅ ਕਾਰਨ ਪਸ਼ੂਆਂ ਦੀ ਸਹੀ ਸਾਂਭ-ਸੰਭਾਲ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।

  • ਪਸ਼ੂ ਢਾਰਿਆਂ ਦਾ ਫਰਸ਼ ਸੁੱਕਾ ਰੱਖੋ ਅਤੇ ਪਸ਼ੂਆਂ ਥੱਲੇ ਸੁੱਕ ਵਿਛਾ ਕੇ ਰੱਖੋ।
  • ਕੱਟੜੂ ਵੱਛੜੂ ਮਲੱਪ ਰਹਿਤ ਕਰੋ ਅਤੇ ਸਿੰਗ ਦਾਗ ਦਿਉ।
  • ਜੇਕਰ ਮੂੰਹ ਖੁਰ ਦੇ ਟੀਕੇ ਨਹੀਂ ਲੱਗੇ ਤਾਂ ਲਗਵਾ ਲਉ।
  • ਖੁਰਾਕ ਵਿਚ ਉਮਰ ਅਨੁਸਾਰ ਤਬਦੀਲੀ ਕਰੋ।
  • ਜਿਹੜੇ ਪਸ਼ੂਆਂ ਦੇ ਸੂਣ ਨੂੰ 15-20 ਦਿਨ ਹੀ ਰਹਿ ਗਏ ਹੋਣ ਉਨ੍ਹਾਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਉ ਅਤੇ ਕੈਲਸ਼ੀਅਮ ਜਾਂ ਮਿਨਰਲ ਮਿਕਸਚਰ ਪਾਉਣਾ ਬੰਦ ਕਰ ਦਿਉ।
  • ਜੇਕਰ ਪਸ਼ੂ ਨੂੰ ਸੂਣ ਵਿਚ ਔਖ ਮਹਿਸੂਸ ਹੋਵੇ ਤਾਂ ਡਾਕਟਰੀ ਸਹਾਇਤਾ ਲਵੋ।
  • ਹਰੇ ਚਾਰੇ ਅਨੁਸਾਰ ਹੀ ਵੰਡ ਦੇ ਫਾਰਮੂਲੇ ਵਿਚ ਤਬਦੀਲੀ ਕਰ ਦਿਉ।