ਮਾਹਰ ਸਲਾਹਕਾਰ ਵੇਰਵਾ

idea99livestock_indian.jpeg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-09-16 09:52:49

Pay attention to the farmers who work in animal husbandry

ਪਸ਼ੂ ਪਾਲਣ- ਪਸ਼ੂਆਂ ਨੂੰ ਰੋਜ਼ਾਨਾ ਖੁਰਾਕ ਵਿੱਚ 40-50 ਗ੍ਰਾਮ ਧਾਤਾਂ ਦਾ ਚੂਰਾ (ਮਿਨਰਲ ਮਿਕਸਚਰ) ਜ਼ਰੂਰ ਦਿਉ।

  • ਇਹ ਧਾਤਾਂ ਦਾ ਚੂਰਾ ਵੰਡ ਵਿੱਚ ਮਿਲਾ ਕੇ ਵੀ ਦਿੱਤਾ ਜਾ ਸਕਦਾ ਹੈ।
  • ਮਿਨਰਲ ਮਿਕਸਚਰ ਨਾਲ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਮਤਾ ਵੱਧਦੀ ਹੈ ਅਤੇ ਦੁੱਧ ਵੀ ਜ਼ਿਆਦਾ ਪੈਦਾ ਹੁੰਦਾ ਹੈ।
  • ਇਸ ਵਿੱਚ ਮੌਜੂਦ ਵੱਡੇ ਤੱਤ ਜਿਵੇਂ ਕੈਲਸ਼ੀਅਮ, ਫਾਸਫੋਰਸ ਆਦਿ ਅਤੇ ਲਘੂ ਤੱਤ ਜਿਵੇਂ ਤਾਂਬਾ, ਕੋਬਾਲਟ ਆਦਿ ਪਸ਼ੂ ਦੀ ਸਿਹਤ ਬਰਕਰਾਰ ਰੱਖਦੇ ਹਨ।
  • ਬਾਰਿਸ਼ ਦੇ ਮੌਸਮ ਵਿੱਚ ਪਸ਼ੂਆਂ ਦੇ ਸ਼ੈੱਡ ਸੁੱਕੇ ਅਤੇ ਸਾਫ ਹੋਣੇ ਬਹੁਤ ਜ਼ਰੂਰੀ ਹਨ ਤਾਂ ਜੋ ਉਨ੍ਹਾਂ ਨੂੰ ਮੱਖੀਆਂ ਅਤੇ ਮੱਛਰਾਂ ਤੋਂ ਬਚਾਇਆ ਜਾ ਸਕੇ।