ਮਾਹਰ ਸਲਾਹਕਾਰ ਵੇਰਵਾ

idea99dairy_farming.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-22 11:10:56

Pay attention to farmers, who work in animal husbandry

ਪਸ਼ੂ ਪਾਲਣ- ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਉ।

  • ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਆਇਉਡੀਨ (1:4) ਦੇ ਘੋਲ ਦਾ ਡੋਬਾ ਲਗਾਤਾਰ ਦਿੰਦੇ ਰਹੋ।
  • ਪਸ਼ੂਆਂ ਨੂੰ ਅਫਾਰੇ ਤੋਂ ਬਚਾਉਣ ਲਈ ਕੁੱਤਰੀ ਹੋਈ ਬਰਸੀਮ ਵਿਚ ਤੂੜੀ ਮਿਲਾ ਕੇ ਖਵਾਉਣੀ ਚਾਹੀਦੀ ਹੈ।
  • ਪਸ਼ੂਆਂ ਨੂੰ ਇਕੱਲੀ ਪਰਾਲੀ ਕਦੇ ਵੀ ਨਾ ਪਾਉ।
  • ਖੁਰਾਕੀ ਕਾਰਣਾਂ ਕਰਕੇ ਅਫਾਰੇ ਦੀ ਰੋਕਥਾਮ ਲਈ ਤਾਰਪੀਨ ਦਾ ਤੇਲ (50-60 ਮਿਲੀਲੀਟਰ) ਜਾਂ 250-300 ਮਿਲੀਲੀਟਰ ਕੋਈ ਵੀ ਤੇਲ (ਸਰੋਂ ਜਾਂ ਅਲਸੀ) ਪਿਆਉ।
  • ਇਨ੍ਹਾਂ ਪਸ਼ੂਆਂ ਦਾ ਪੱਠੇ ਪਾਉਣ ਤੋਂ ਬਾਅਦ ਖਾਸ ਖਿਆਲ ਰੱਖੋ।
  • ਇਸ ਤੋਂ ਇਲਾਵਾ ਟਿਮਪੋਲ ਪਾਊਡਰ (50-60 ਗ੍ਰਾਮ) ਜਾਂ ਬਲੋਟੋਸਿਲ ਦਾ ਘੋਲ (70-100 ਮਿਲੀਲੀਟਰ) ਵੀ ਲੋੜ ਅਨੁਸਾਰ ਦਿੱਤਾ ਜਾ ਸਕਦਾ ਹੈ।
  • ਜੇਕਰ ਅਫਾਰਾ ਬਹੁਤ ਜ਼ਿਆਦਾ ਹੋਵੇ ਤਾਂ ਮਿਹਦੇ ਵਿੱਚੋਂ ਹਵਾ ਕੱਢਣੀ ਅਤੀ ਜ਼ਰੂਰੀ ਹੋ ਜਾਂਦੀ ਹੈ।