ਮਾਹਰ ਸਲਾਹਕਾਰ ਵੇਰਵਾ

idea99sugarcane_advisory_may.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-05-13 10:31:12

PAU experts' tips for the cultivation of sugarcane crop

ਨਵੇਂ ਕਮਾਦ ਜਾਂ ਮੁੱਢੇ ਕਮਾਦ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ। ਕਮਾਦ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਮੁੱਢੀ ਫ਼ਸਲ ਨੂੰ 65 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਸਿੱਲ੍ਹ ਸੰਭਾਲਣ ਲਈ ਕਮਾਦ ਦੀਆਂ ਕਤਾਰਾਂ ਵਿਚਕਾਰ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਜਾਂ ਝੋਨੇ ਦੀ ਫੱਕ ਖਿਲਾਰ ਦਿਉ। ਇਹ ਨਦੀਨਾਂ ਦੀ ਰੋਕਥਾਮ ਵੀ ਕਰਨਗੇ। ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕਰੋ। ਛਿੜਕਾਅ ਦਾ ਰੁਖ ਪੱਤਿਆਂ ਦੀ ਗੋਭ ਵੱਲ ਰੱਖੋ। ਕਮਾਦ ਦੀ ਜੂੰ ਦੀ ਰੋਕਥਾਮ ਲਈ ਫ਼ਸਲ ਕੋਲ ਬਰੂ ਦੇ ਬੂਟੇ ਹੋਣ ਤਾਂ ਜੜ੍ਹੋਂ ਪੁੱਟ ਕੇ ਨਸ਼ਟ ਕਰ ਦਿਉ ਕਿਉਂਕਿ ਇਨ੍ਹਾਂ ਤੇ ਵੀ ਕੀੜਾ ਹੋ ਸਕਦਾ ਹੈ। ਅਗੇਤੀ ਫੋਟ ਦੇ ਗੰੜੂਏਂ ਦੀ ਰੋਕਥਾਮ ਲਈ ਬਿਜਾਈ ਤੋਂ ਤਕਰੀਬਨ 45 ਦਿਨਾਂ ਬਾਅਦ 10 ਕਿਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ ਨੂੰ 20 ਕਿਲੋ ਮਿੱਟੀ ਵਿੱਚ ਰਲਾ ਕੇ ਵਰਤੋ ਜਾਂ 150 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) 2 ਲਿਟਰ ਡਰਮਟ/ਕਲਾਸਿਕ/ਡਰਸਬਾਨ/ਮਾਰਕ ਪਾਈਰੀਫਾਸ 20 ਈ ਸੀ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਸਿਆੜਾਂ ਦੇ ਨਾਲ ਪਾਉ। ਹਲਕੀ ਮਿੱਟੀ ਚੜ੍ਹਾ ਕੇ ਹਲਕਾ ਪਾਣੀ ਲਾ ਦਿਉ। ਰੇਤਲੀਆਂ ਜ਼ਮੀਨਾਂ ਵਿੱਚ ਬੀਜੇ ਕਮਾਦ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਨਵੇਂ ਪੱਤੇ ਨਾੜੀਆਂ ਵਿਚਕਾਰੋ ਪੀਲੇ ਪੈ ਜਾਂਦੇ ਹਨ। ਜਿਆਦਾ ਘਾਟ ਵਿੱਚ ਨਾੜੀਆਂ ਵੀ ਪੀਲੀਆਂ ਪੈ ਜਾਂਦੀਆਂ ਹਨ ਅਤੇ ਫਸਲ ਵਿੱਚ ਵਾਧਾ ਰੁਕ ਜਾਂਦਾ ਹੈ। ਘਾਟ ਪੂਰੀ ਕਰਨ ਲਈ ਇੱਕ ਪ੍ਰਤੀਸ਼ਤ ਫੈਰਸ ਸਲਫੇਟ (ਇੱਕ ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ) ਦੇ ਘੋਲ ਦੇ ਹਫਤੇ-ਹਫਤੇ ਦੀ ਵਿੱਥ ਤੇ 2-3 ਛਿੜਕਾਅ ਕਰੋ।