ਇਸ ਮਹੀਨੇ ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬਾਂ ਦੀ ਬਲਤਾ ਲਗਭਗ ਸਿਖ਼ਰ ਤੇ ਹੁੰਦੀ ਹੈ ਅਤੇ ਇਸ ਲਈ ਸਵਾਰਮ ਦੀ ਸੰਭਾਵਨਾ ਕਾਫੀ ਹੁੰਦੀ ਹੈ। ਸੋ ਸਵਾਰਮ ਨੂੰ ਰੋਕਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਵੱਧ ਰਹੀ ਬਰੂਡ ਅਤੇ ਨੈਕਟਰ ਦੀ ਆਮਦ ਨੂੰ ਵੇਖਦਿਆਂ ਕਟੁੰਬਾਂ ਨੂੰ ਲੋੜ ਅਨੁਸਾਰ ਹੋਰ ਬਣੇ-ਬਣਾਏ ਛੱਤੇ/ ਮੋਮੀ ਸ਼ੀਟਾਂ ਵਾਲੀਆਂ ਫਰੇਮਾਂ ਅਤੇ ਸੁਪਰ ਚੈਂਬਰ ਦਿਉ। ਕਟੁੰਬਾਂ ਨੂੰ ਵਧਾਉਣ ਲਈ ਅਜੇ ਵੀ ਇਹ ਢੁੱਕਵਾਂ ਸਮਾਂ ਹੈ, ਕਿਉਂਕਿ ਡਰੋਨ ਬਰੂਡ ਆਮ ਤੋਰ ਤੇ ਅਜੇ ਵੀ ਕਾਫੀ ਪਲ ਰਿਹਾ ਹੁੰਦਾ ਹੈ। ਕਟੁੰਬਾਂ ਦਾ ਵਾਧਾ ਉਨ੍ਹਾਂ ਦੀ ਵੰਡ ਕਰਕੇ ਜਾਂ ਕਿਸੇ ਚੰਗੇ ਰਵੇ ਦੇ ਕੁਟੰਬਾਂ ਤੋਂ ਵਪਾਰਕ ਪੱਧਰ ਤੇ ਇਕੱਠੇ ਹੀ ਜਿਆਦਾ ਰਾਣੀ ਮੱਖੀਆ ਤਿਆਰ ਕਰਕੇ ਕੀਤਾ ਜਾ ਸਕਦਾ ਹੈ। ਇਹ ਸਮਾਂ ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਵੀ ਢੁੱਕਵਾਂ ਹੈ ਅਤੇ ਇਸ ਮੰਤਵ ਲਈ ਲੋੜੀਂਦੀਆਂ ਰਾਣੀ ਮੱਖੀਆਂ ਵਪਾਰਕ ਪੱਧਰ ਤੇ ਇਕੱਠੇ ਹੀ ਰਾਣੀ ਸ਼ਹਿਦ ਮੱਖੀਆਂ ਤਿਆਰ ਕਰਨ ਵਾਲੇ ਢੰਗ ਨੂੰ ਅਪਣਾ ਕੇ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬਰੂਡ ਨੂੰ ਬਾਹਰੀ ਪ੍ਰਜੀਵੀ ਮਾਈਟ (ਟਰੋਪਲੀਲੈਪਸ ਕਲੈਰੀ) ਦੇ ਹਮਲੇ ਤੋਂ ਬਚਾਉਣ ਲਈ ਗੰਧਕ ਦਾ ਧੂੜਾ ਛੱਤਿਆਂ ਦੇ ਉੱਪਰਲੇ ਡੰਡਿਆਂ ਉੱਪਰ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ ਤੇ ਫ਼ਾਰਮਿਕ ਐਸਿਡ (85%) ਦੀ ਧੂਣੀ 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫ਼ਾਰਮਿਕ ਐਸਿਡ ਵਰੋਆ ਚਿੱਚੜੀ ਦੀ ਰੋਕਥਾਮ ਲਈ ਵੀ ਲਾਹੇਵੰਦ ਹੈ, ਪਰ ਇਸ ਨੂੰ ਨੈਕਟਰ ਦੀ ਆਮਦ ਸਮੇਂ ਨਹੀਂ ਵਰਤਣਾ। ਵਰੋਆ ਚਿੱਚੜੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਫ਼ਾਰਮਿਕ ਐਸਿਡ ਤੋਂ ਇਲਾਵਾ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਦੇ ਹਿੱਸਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿੱਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਤੇ ਟਰੈਪ ਕਰ ਕੇ ਇਨ੍ਹਾਂ ਨੂੰ ਨਸ਼ਟ ਕਰਨਾ, ਪੀਸੀ ਖੰਡ ਛੱਤਿਆਂ ਵਿਚਾਲੇ ਮੱਖੀਆਂ ਉਪਰ ਧੂੜਨਾ, ਬੌਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ, ਆਦਿ ਗੈਰ ਰਸਾਇਣਕ ਢੰਗ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ। ਕਟੁੰਬਾਂ ਵਿਚਾਲੇ ਢੁਕਵੀਂ ਵਿੱਥ ਰੱਖ ਕੇ ਅਤੇ ਸ਼ਹਿਦ ਸਿਰਫ਼ ਸੁਪਰ ਚੈਂਬਰਾਂ ਵਿੱਚੋਂ ਕੱਢ ਕੇ, ਜੋ ਕਿ ਰਾਣੀ ਨਿਖੇੜੂ ਜਾਲੀ ਦੁਆਰਾ ਬਰੂਡ ਚੈਂਬਰ ਨਾਲੋਂ ਅੱਡ ਕੀਤੇ ਹੋਣ, ਸ਼ਹਿਦ ਮੱਖੀ ਫ਼ਾਰਮ ਵਿੱਚ ਇਸ ਚਿੱਚੜੀ ਦੇ ਫ਼ੈਲਾਅ ਤੇ ਠੱਲ੍ਹ ਪਾਈ ਜਾ ਸਕਦੀ ਹੈ। ਬਰੂਡ ਬੀਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਹੋਣ ਦੇ ਸ਼ੱਕ ਦੀ ਸੂਰਤ ਵਿੱਚ ਮਾਹਿਰ ਦੀ ਸਲਾਹ ਲਉ ਅਤੇ ਲੋੜੀਂਦੇ ਰੋਕਥਾਮ ਦੇ ਉਪਰਾਲੇ ਕਰੋ। ਗੈਰ ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਐਂਟੀਬਾਇਟਿਕਾਂ ਦੀ ਵਰਤੋਂ ਤੋਂ ਗੁਰੇਜ਼ ਕਰੋ। ਜੇਕਰ ਫਾਰਮ ਦੇ ਨੇੜੇ ਸਫੈਦੇ ਦੀ ਕਾਫੀ ਕਾਸ਼ਤ ਹੈ ਅਤੇ ਕਟੁੰਬਾਂ ਵਿੱਚ ਪੱਕੇ ਹੋਏ ਵਾਧੂ ਸ਼ਹਿਦ ਵਾਲੇ ਛੱਤੇ ਹਨ ਤਾਂ ਉਨ੍ਹਾਂ ਵਿੱਚੋਂ ਸ਼ਹਿਦ ਕੱਢ ਲਉ। ਸ਼ਹਿਦ ਕੱਢਣ ਦੌਰਾਨ ਉਹ ਸਾਰੇ ਲੋੜੀਦੇਂ ਇਹਤਿਆਤ ਵਰਤੋ ਜਿਸ ਨਾਲ ਸ਼ਹਿਦ ਮੱਖੀ ਫਾਰਮ ਨੂੰ ਰੌਬਿੰਗ ਦੀ ਸਮੱਸਿਆ ਤੋਂ ਬਚਾਕੇ ਰੱਖਿਆ ਜਾ ਸਕੇ। ਉਪਰੰਤ ਵਪਾਰਕ ਪੱਧਰ ਦੇ ਸ਼ਹਿਦ ਮੱਖੀ ਪਾਲਕ ਆਪਣੇ ਸ਼ਹਿਦ ਮੱਖੀ ਫਾਰਮਾਂ ਦੀ ਸੂਰਜਮੁਖੀ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ ਹਿਜਰਤ ਕਰ ਸਕਦੇ ਹਨ। ਅਗਾਂਹ ਆ ਰਹੀ ਗਰਮੀ ਦੀ ਰੁੱਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਟੁੰਬਾਂ ਨੂੰ ਛਾਵੇਂ ਟਿਕਾਉਣ ਦੇ ਉੱਪਰਾਲੇ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store