ਮਾਹਰ ਸਲਾਹਕਾਰ ਵੇਰਵਾ

idea99popolar_sfaida.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-04-07 11:11:52

PAU experts' suggestion for Agroforestry

ਮਾਹਿਰਾਂ ਵੱਲੋਂ ਵਣ ਖੇਤੀ ਲਈ ਦੱਸੇ ਸੁਝਾਅ ਇਸ ਤਰ੍ਹਾਂ ਹਨ:

  • ਪੋਪਲਰ: ਇਸ ਮਹੀਨੇ ਤਾਪਮਾਨ ਵਧ ਜਾਂਦਾ ਹੈ ਇਸ ਲਈ ਪੋਪਲਰ ਦੀਆਂ ਪਲਾਂਟੇਸ਼ਨਾਂ ਨੂੰ 7-10 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਤਿੰਨ ਸਾਲ ਤੋਂ ਘੱਟ ਉਮਰ ਦੇ ਪਾਪਲਰ ਵਿੱਚ ਹਲਦੀ ਜਾਂ ਕਮਾਦ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਤਿੰਨ ਸਾਲ ਤੋਂ ਵੱਧ ਉਮਰ ਦੀਆ ਪੋਪਲਰ ਪਲਾਂਟੇਸ਼ਨਾਂ ਵਿੱਚ ਚਾਰੇ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ਪੱਤੇ ਝਾੜਨ ਵਾਲੀ ਸੁੰਡੀ ਦੇ ਹਮਲੇ ਕਾਰਨ ਪੱਤੇ ਜਾਲ ਵਾਂਗ ਬਣ ਜਾਂਦੇ ਹਨ ਅਤੇ ਜ਼ਿਆਦਾ ਹਮਲੇ ਵਿੱਚ ਸੁੰਡੀ ਪੱਤੇ ਨੂੰ ਖਾ ਜਾਂਦੀ ਹੈ। ਇਸ ਦਾ ਹਮਲਾ ਮੁੱਖ ਤੌਰ ਤੇ ਮਾਰਚ ਜਾਂ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ। ਉਹ ਪੱਤੇ ਜਿਹਨਾਂ ਤੇ ਅੰਡੇ (ਪੀਲੇ ਰੰਗ ਦੇ) ਅਤੇ ਸੁੰਡੀ ਹੋਵੇ, ਉਹਨਾਂ ਨੂੰ ਰੁੱਖ ਨਾਲੋਂ ਤੋੜ ਕੇ ਸਾੜ ਦਿਉ ਅਤੇ ਸੁੰਡੀਆਂ ਨੂੰ ਕੁਚਲ ਕੇ ਮਾਰ ਦਿਉ।
  • ਸਫ਼ੈਦਾ: ਸਫ਼ੈਦੇ ਦੀਆਂ ਪਲਾਂਟੇਸ਼ਨਾਂ ਨੂੰ ਅਪ੍ਰੈਲ ਵਿੱਚ ਪੰਦਰਾਂ ਦਿਨਾਂ ਬਾਅਦ ਪਾਣੀ ਪਾਉਂਦੇ ਰਹੋ।