ਮਾਹਰ ਸਲਾਹਕਾਰ ਵੇਰਵਾ

idea99collage_mutard_palanqwertyuk.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-25 13:10:30

PAU experts' guidelines for growing mustard seasonally

ਸਰ੍ਹੋਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਲੋਂੜੀਦੀਆਂ ਗੋਡੀਆਂ ਕਰੋ ਪਰ ਕਿਸੇ ਵੀ ਨਦੀਨ ਨਾਸ਼ਕ ਦਾ ਛਿੜਕਾਅ ਨਾ ਕਰੋ।

  • ਇਨ੍ਹਾਂ ਦਿਨਾਂ ਵਿੱਚ ਸਰ੍ਹੋਂ ਦੇ ਪੱਤਿਆਂ ਦੇ ਮੁੜਨ ਦੀ ਸਮੱਸਿਆ ਆ ਰਹੀ ਹੈ, ਜਿਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਨਦੀਨਨਾਸ਼ਕ ਦਾ ਛਿੜਕਾਅ ਨਾ ਕਰਨ।
  • ਸਰ੍ਹੋਂ ਲਈ ਕੋਈ ਵੀ ਨਦੀਨ ਨਾਸ਼ਕ ਸਿਫਾਰਸ਼ ਨਹੀਂ ਕੀਤਾ ਗਿਆ ਪਰ ਫਿਰ ਵੀ ਦੁਕਾਨਦਾਰ ਦੇ ਕਹੇ 'ਤੇ ਛਿੜਕਾਅ ਨਾ ਕਰੋ। ਜਿਸ ਨਾਲ ਸਰ੍ਹੋਂ ਮਰਦੀ ਤਾਂ ਨਹੀਂ ਪਰ ਇਸ ਦਾ ਵਾਧਾ ਜ਼ਰੂਰ ਰੁੱਕ ਜਾਂਦਾ ਹੈ।
  • ਕੋਰੇ ਤੋਂ ਬਚਾਉਣ ਲਈ ਸਰ੍ਹੋਂ, ਰਾਇਆ ਅਤੇ ਗੋਭੀ ਸਰੋਂ ਨੂੰ ਪਾਣੀ ਦਿਓ।
  • ਪਿਛੇਤੀ ਬੀਜੀ ਸਰ੍ਹੋਂ ਨੂੰ ਚਿੱਟੀ ਕੁੰਗੀ ਤੋਂ ਬਚਾਉਣ ਲਈ 250 ਗ੍ਰਾਮ ਰਿਡੋਮਿਲ ਗੋਲਡ-45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ 20 ਦਿਨ ਦੇ ਵਕਫੇ 'ਤੇ ਦੁਹਰਾਓ।