ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿਉ। ਸਾਰੀਆਂ ਸਬਜ਼ੀਆਂ ਜਿਵੇਂ ਕਿ ਹਲਵਾ ਕੱਦੂ, ਮਿਰਚਾਂ, ਰਾਮ ਤੋਰੀ, ਹਦਵਾਣੇ, ਟੀਂਡੇ, ਖ਼ਰਬੂਜੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਆਦਿ ਦੀ ਤੁੜਾਈ ਸ਼ੁਰੂ ਕਰ ਦਿਓ। ਸਬਜ਼ੀਆਂ ਇੱਕ ਦਿਨ ਛੱਡ ਕੇ ਸ਼ਾਮ ਨੂੰ ਤੋੜੋ ਕਿਉਂਕਿ ਸਵੇਰ ਦੇ ਸਮੇਂ ਇਨ੍ਹਾਂ ਦੀ ਪਰ-ਪ੍ਰਾਗਣ ਕਿਰਿਆ ਖ਼ਰਾਬ ਹੋ ਸਕਦੀ ਹੈ। ਪਰ ਘੀਆ ਕੱਦੂ ਅਤੇ ਰਾਮ ਤੋਰੀ ਸਵੇਰੇ ਤੋੜ ਸਕਦੇ ਹੋ ਕਿਉਂਕਿ ਇਨ੍ਹਾਂ ਦੇ ਫੁੱਲਾਂ ਦੇ ਮੂੰਹ ਸ਼ਾਮ ਨੂੰ ਖੁੱਲ੍ਹਦੇ ਹਨ। ਗੰਢੇ ਅਤੇ ਗਾਜਰਾਂ ਦੇ ਬੀਜ ਵਾਲੇ ਤਿਆਰ ਚਬਖ ਨੂੰ ਹਫ਼ਤੇ ਦੇ ਵਕਫ਼ੇ ਤੇ ਕੱਟ ਦਿਉ। ਸੁਕਾ ਕੇ ਸਾਫ਼ ਕਰਕੇ ਇਨ੍ਹਾਂ ਨੂੰ ਸਿੱਲ੍ਹ ਰਹਿਤ ਸੁੱਕੀ ਜਗ੍ਹਾ ਤੇ ਸਟੋਰ ਕਰ ਲਉ। ਇਨ੍ਹਾਂ ਦੀ ਤੁੜਾਈ ਤਿੰਨ ਤੋਂ ਚਾਰ ਵਾਰ ਕਰੋ, ਕਿਉਂਕਿ ਇਹ ਇਕੋ ਸਮੇਂ ਨਹੀਂ ਪੱਕਦੇ। ਗੰਢੇ ਅਤੇ ਲਸਣ ਦੀ ਕਟਾਈ ਕਰਕੇ ਇਨ੍ਹਾਂ ਨੂੰ ਸੁੱਕੀ ਜਗ੍ਹਾ ਸਟੋਰ ਕਰ ਲਉ। ਲਸਣ ਦੀਆਂ ਭੂਕਾਂ ਸਣੇ ਛੋਟੀਆਂਛੋਟੀਆਂ ਪੂਲੀਆਂ ਬਣਾ ਲਉ ਜਦ ਕਿ ਗੰਢਿਆਂ ਦੀਆਂ 2-3 ਸੈ.ਮੀ. ਤੱਕ ਭੂਕਾਂ ਰੱਖ ਕੇ ਕੱਟ ਦਿਉ। ਮੂਲੀ ਦੀ ਪੂਸਾ ਚੇਤਕੀ ਕਿਸਮ ਬੀਜੋ। ਇਸ ਸਮੇਂ ਪੱਕੇ ਟਮਾਟਰ ਬਹੁਤ ਹੀ ਸਸਤੇ ਹੁੰਦੇ ਹਨ। ਇਸ ਲਈ ਟਮਾਟਰਾਂ ਦੀ ਚਟਨੀ, ਸਾਸ, ਜੂਸ ਆਦਿ ਸਾਰੇ ਸਾਲ ਲਈ ਬਣਾ ਲਉ। ਬੈਂਗਣ ਦੇ ਫ਼ਲ ਅਤੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100-125 ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ ਤੇ ਛਿੜਕਾਅ ਕਰੋ। ਟਮਾਟਰ ਦੇ ਫਲ ਦੇ ਗੜੂੰਏਂ ਦੀ ਰੋਕਥਾਮ 30 ਮਿ.ਲਿ. ਫੇਮ 480 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਕੀਤੀ ਜਾ ਸਕਦੀ ਹੈ। ਬੈਂਗਣ ਦੀ ਜੂੰ ਦੀ ਰੋਕਥਾਮ ਲਈ 300 ਮਿ.ਲਿ. ਉਮਾਈਟ 57 ਤਾਕਤ ਜਾਂ 450 ਮਿ.ਲਿ. ਫਾਸਮਾਈਟ 50 ਤਾਕਤ ਜਾਂ 250 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ ਨੂੰ 100-150 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.