ਝੋਨੇ ਦੀ ਫ਼ਸਲ ਨੂੰ ਪਾਣੀ ਜੀਰਨ ਤੋ ਦੋ ਦਿਨ ਬਾਅਦ ਪਾਣੀ ਦੇਣਾ ਚਾਹੀਦਾ ਹੈ ਪਰ ਖੇਤ ਵਿਚ ਤਰੇੜਾਂ ਨਾ ਪੈਣ ਦਿਓ। ਜੇਕਰ ਨਾਈਟਰੋਜਨ ਦੀ ਅਖ਼ੀਰਲੀ ਕਿਸ਼ਤ ਨਹੀਂ ਪਾਈ ਤਾਂ 30 ਕਿੱਲੋ ਯੂਰੀਆ ਪਾ ਦਿਉ। ਯੂਰੀਆ ਖਾਦ ਪੱਤਾ ਰੰਗ ਚਾਰਟ ਵਿਧੀ ਨਾਲ ਪਾਉਣੀ ਹੈ ਤਾਂ ਜੇ 10 ਵਿੱਚੋਂ 6 ਪੱਤੇ, ਪੱਤਾ ਰੰਗ ਦੀ ਟਿੱਕੀ ਨੰ. 4 ਤੋ ਫਿੱਕੇ ਹੋਣ ਤਾਂ ਹੀ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਸਿੱਧੀ ਬਿਜਾਈ ਵਾਲੇ ਝੋਨੇ ਨੂੰ ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਲਗਭਗ 43 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋ 6 ਅਤੇ 9 ਹਫ਼ਤਿਆਂ 'ਤੇ ਪਾਓ। ਬਹੁਤ ਮਾੜੀਆਂ ਜ਼ਮੀਨਾਂ ਵਿੱਚ ਸਿਫ਼ਾਰਿਸ਼ ਮਾਤਰਾ ਵਿੱਚ ਜ਼ਿੰਕ ਸਲਫੇਟ ਪਾਉਣ ਦੇ ਬਾਵਜੂਦ ਵੀ ਧੋੜ੍ਹੀਆਂ ਵਿੱਚ ਜ਼ਿੰਕ ਦੀ ਘਾਟ ਆ ਸਕਦੀ ਹੈ। ਅਜਿਹੀਆਂ ਹਾਲਤਾਂ ਵਿੱਚ 10 ਕਿੱਲੋ ਜਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 6.5 ਕਿੱਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ (33%) ਅਤੇ ਉੱਨੀ ਹੀ ਸੁੱਕੀ ਮਿੱਟੀ ਮਿਲਾ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਧੋੜ੍ਹੀਆਂ ਵਿੱਚ ਪਾ ਕੇ ਇਸ ਤੱਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਰੇਤਲੀਆਂ ਜ਼ਮੀਨਾਂ ਵਿਚ ਆਮ ਤੌਰ ਤੇ ਲੋਹੇ ਦੀ ਘਾਟ ਆ ਜਾਂਦੀ ਹੈ। ਇਸ ਤੱਤ ਤੋਂ ਪ਼੍ਰਭਾਵਿਤ ਬੂਟਿਆਂ ਦੇ ਨਵੇ ਪੱਤੇ ਸ਼਼ੁਰੂ ਵਿੱਚ ਪੀਲੇ ਅਤੇ ਬਾਅਦ ਵਿੱਚ ਚਿੱਟੇ ਨਜ਼ਰ ਆਉਂਦੇ ਹਨ ਇਸ ਤੱਤ ਦੀ ਕਮੀ ਨੂੰ 1 ਪ਼੍ਰਤੀਸ਼ਤ ਫੈਰਸ ਸਲਫੇਟ ਦਾ ਘੋਲ (1.0 ਕਿਲੋ ਫੈਰਸ ਸਲਫੇਟ ਅਤੇ 100 ਲਿਟਰ ਪਾਣੀ) ਪ਼੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਹ ਛਿੜਕਾਅ 2-3 ਵਾਰ ਹਫ਼ਤੇ-ਹਫ਼ਤੇ ਦੇ ਵਕਫ਼ੇ ਤੇ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.