ਮਾਹਰ ਸਲਾਹਕਾਰ ਵੇਰਵਾ

idea99collage_vfvfbg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-04 15:39:27

New born animals should be dewormed

ਪਸ਼ੂ ਪਾਲਣ: ਕੱਟੜੂਆਂ ਅਤੇ ਵੱਛੜੂਆਂ ਨੂੰ ਮਲੱਪ ਰਹਿਤ ਕਰਨ ਲਈ ਪਹਿਲੀ ਵਾਰ ਦਵਾਈ 10 ਦਿਨ ਦੀ ਉਮਰ 'ਤੇ ਦਿਉ ਅਤੇ ਦੁਬਾਰਾ 15 ਦਿਨ 'ਤੇ ਅਤੇ ਇਸ ਤੋਂ ਬਾਅਦ 3 ਮਹੀਨੇ ਦੀ ਉਮਰ 'ਤੇ ਦੇਣੀ ਚਾਹੀਦੀ ਹੈ।

  • ਉਸ ਤੋਂ ਬਾਅਦ ਪਸ਼ੂ ਪਾਲਕ ਨੂੰ ਚਾਹੀਦਾ ਹੈ ਕਿ ਹਰ 3 ਮਹੀਨੇ ਬਾਅਦ ਇੱਕ ਸਾਲ ਦੀ ਉਮਰ ਤੱਕ ਦਵਾਈ ਦਿੰਦਾ ਰਹੇ।
  • ਮਸਨੂਈ ਗਰਭਦਾਨ ਤੋਂ ਬਾਅਦ ਆਪਣੀਆਂ ਮੱਝਾਂ ਗਾਵਾਂ ਨੂੰ 3 ਮਹੀਨੇ 'ਤੇ ਗਰਭ ਲਈ ਚੈੱਕ ਕਰਵਾਉਣਾ ਚਾਹੀਦਾ ਹੈ।
  • ਪਸ਼ੂਆਂ ਨੂੰ ਕਦੇ ਵੀ ਜ਼ਿਆਦਾ ਅਨਾਜ ਨਾ ਖਵਾਉ ਕਿਉਂਕਿ ਇਸ ਨਾਲ ਮੇਹਦੇ ਵਿੱਚ ਤੇਜਾਬੀ ਮਾਦਾ ਜਿਆਦਾ ਹੋ ਜਾਂਦਾ ਹੈ ਅਤੇ ਪਸ਼ੂ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ।