ਮਾਹਰ ਸਲਾਹਕਾਰ ਵੇਰਵਾ

idea99mushroomfarming2.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-04 07:48:14

Mushroom farmers must pay attention to the following

ਖੁੰਬਾਂ ਦੀ ਕਾਸ਼ਤ: ਬਟਨ ਖੁੰਬ ਦੀ ਫ਼ਸਲ ਦੀ ਤੁੜਾਈ ਇਸ ਮਹੀਨੇ ਦੌਰਾਨ ਹੁੰਦੀ ਰਹਿੰਦੀ ਹੈ।

  • ਬਟਨ ਖੁੰਬਾਂ ਨੂੰ ਖੁੱਲਣ ਤੋਂ ਪਹਿਲਾਂ ਉਸ ਦੇ ਉੱਪਰਲੇ ਸਿਰੇ ਨੂੰ ਪੋਲਾ ਜਿਹਾ ਘੁਮਾ ਕੇ ਤੋੜ ਲਓ।
  • ਖੁੰਬਾਂ ਦੇ ਬੈਗਾਂ ਵਿੱਚ ਨਮੀ ਬਰਕਰਾਰ ਰੱਖਣ ਲਈ (65-70 ਪ੍ਰਤੀਸ਼ਤ) ਲੋੜ ਅਨੁਸਾਰ ਦਿਨ ਵਿੱਚ ਇੱਕ ਜਾਂ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਖੁੰਬ ਘਰ ਨੂੰ ਹਵਾਦਾਰ ਰੱਖਣ ਲਈ ਦਿਨ ਵਿਚ 4-6 ਘੰਟੇ ਲਈ ਖੁੱਲਾ ਰੱਖੋ।
  • ਢੀਂਗਰੀ ਖੁੰਬ ਦੇ ਕਿਨਾਰੇ ਜਦੋਂ ਅੰਦਰ ਨੂੰ ਮੁੜ੍ਹਨੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਸਮੇਂ ਉਸ ਦੀ ਤੁੜਾਈ ਵੀ ਕਰਦੇ ਰਹੋ।