ਮਾਹਰ ਸਲਾਹਕਾਰ ਵੇਰਵਾ

idea99collage_1045x600.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-23 14:25:40

Mulching and land preparation of fields for growing vegetables

ਸਬਜੀਆਂ: ਸਬਜੀਆਂ ਜਿਵੇਂ ਕਿ ਆਲੂ, ਗਾਜਰ, ਮੂਲੀ, ਸ਼ਲਗਮ, ਪਾਲਕ, ਧਨੀਆਂ, ਮੇਥੀ, ਲਸਣ ਅਤੇ ਮਟਰਾਂ, ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਦੀ ਵਰਤੋਂ ਨਾਲ ਜ਼ਮੀਨ ਦਾ ਤਾਪਮਾਨ ਕੁੱਝ ਹੱਦ ਤੱਕ ਬਰਕਰਾਰ ਰਹਿੰਦਾ ਹੈ।

  • ਇਹ ਸਮਾਂ ਫੁੱਲ ਗੋਭੀ ਦੀਆਂ ਪਿਛੇਤੇ ਮੌਸਮ ਦੀ ਕਿਸਮਾਂ ਦੀ ਪਨੀਰੀ ਦੀ ਲਵਾਈ ਲਈ ਢੁੱਕਵਾਂ ਹੈ। ਗਾਜਰ, ਮੂਲੀ, ਸ਼ਲਗਮ, ਪਾਲਕ, ਧਨੀਆਂ, ਮੇਥੀ, ਲਸਣ ਅਤੇ ਮਟਰਾਂ ਦੀ ਮੁੱਖ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ-89 ਅਤੇ ਮੀਠੀ ਫਲੀ ਦੀ ਬਿਜਾਈ ਲਈ ਢੁਕਵਾਂ ਸਮਾਂ ਹੈ। ਇਹ ਸਮਾਂ ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੀ ਪਨੀਰੀ ਦੀ ਬਿਜਾਈ ਲਈ ਢੁੱਕਵਾਂ ਸਮਾਂ ਹੈ। ਪਿਆਜ਼ ਦੀ ਪਨੀਰੀ ਦੀ ਬਿਜਾਈ ਲਈ 4-5 ਕਿੱਲੋ ਬੀਜ ਪ੍ਰਤੀ ਏਕੜ ਬੀਜੋ।
  • ਆਲੂਆਂ ਨੂੰ ਤੇਲੇ ਦੇ ਹਮਲੇ ਨੂੰ ਘਟਾਉਣ ਲਈ 300 ਮਿਲੀਲੀਟਰ ਮੈਟਾਸਿਸਟਾਕਸ 25 ਤਾਕਤ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।
  • ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ 500-700 ਗ੍ਰਾਮ ਇੰਡੋਫਿਲ ਐੱਮ-45/ਮਾਸ ਐੱਮ-45/ਮਾਰਕਜ਼ੈਬ/ ਐਂਟਰਾਕੌਲ/ਕੱਵਚ ਜਾਂ 750-1000 ਗ੍ਰਾਮ ਕਾਪਰ ਔਕਸੀਕਲੋਰਾਈਡ/ ਮਾਰਕ ਕਾਪਰ ਨੂੰ 250-350 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਸਾਫ ਮੌਸਮ ਹੋਣ 'ਤੇ ਹਫਤੇ-ਹਫਤੇ ਦੇ ਵਕਫੇ 'ਤੇ ਛਿੜਕਾਅ ਕਰੋ।
  • ਆਲੂਆਂ ਦੀ ਫ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ। ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਹਨਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।