ਮਾਹਰ ਸਲਾਹਕਾਰ ਵੇਰਵਾ

idea99mastitis.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-29 13:02:45

Milking Hygiene for prevention of Mastitis in Animals

  • ਦੁੱਧ ਚੋਣ ਤੋਂ ਬਾਅਦ ਥਣਾਂ ਦੀ ਝਿੱਲੀ ਕੁਝ ਦੇਰ ਤੱਕ ਖੁੱਲੀ ਰਹਿੰਦੀ ਹੈ ਤੇ ਇਸ ਵਿੱਚ ਕਿਟਾਣੂੰ ਪ੍ਰਵੇਸ਼ ਕਰ ਸਕਦੇ ਹਨ ਜਿਸ ਨਾਲ ਥਨੈਲਾ ਰੋਗ ਹੋਣ ਦਾ ਖਤਰਾ ਰਹਿੰਦਾ ਹੈ ਇਸ ਲਈ ਚੁਆਈ ਮਗਰੋਂ ਪਸ਼ੂ ਇਕਦਮ ਨਹੀਂ ਬੈਠਣ ਦੇਣਾ ਚਾਹੀਦਾ। ਇਸ ਦੇ ਲਈ ਚੁਆਈ ਮਗਰੋਂ ਪਸ਼ੂ ਨੂੰ ਖਾਣ ਲਈ ਚਾਰਾ ਜਾਂ ਵੰਡ ਪਾਉਣੀ ਚਾਹੀਦੀ ਹੈ।

  • ਚੁਆਈ ਕਰਨ ਤੋਂ ਬਾਅਦ ਹਮੇਸ਼ਾ ਥਣਾਂ ਨੂੰ ਐਨਟੀਸੈਪਟਿਕ ਘੋਲ ਦਾ ਡੋਬਾ ਦਿਓ ਜਿਸ ਨੂੰ ਥਣ ਡੋਬਾ ਵੀ ਕਹਿੰਦੇ ਹਨ।

  • ਮਸ਼ੀਨ ਨਾਲ ਚੁਆਈ ਕਰਨ ਵੇਲੇ ਇਹ ਯਕੀਨੀ ਬਨਾਓ ਕਿ ਲੇਵੇ ਤੇ ਜਾਂ ਥਣਾਂ ਤੇ ਕਿਸੇ ਤਰਾਂ੍ਹ ਦਾ ਕੋਈ ਜ਼ਖਮ ਨਾ ਹੋਵੇ।

  • ਲੰਪੀ ਚਮੜੀ ਰੋਗ ਨਾਲ ਪੀੜਤ ਪਸ਼ੂ ਦੇ ਦੁੱਧ ਨੂੰ ਚੰਗੀ ਤਰਾਂ੍ਹ ਉਬਾਲ ਕੇ ਪੀਤਾ ਜਾ ਸਕਦਾ ਹੈ ਅਤੇ ਇਸ ਨਾਲ ਇਨਸਾਨਾਂ ਵਿੱਚ ਇਹ ਰੋਗ ਨਹੀਂ ਫੈਲਦਾ।