ਮਾਹਰ ਸਲਾਹਕਾਰ ਵੇਰਵਾ

idea99sms.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-11 14:24:19

Main Features of Super SMS developed by PAU

ਪੀ. ਏ. ਯੂ, ਲੁਧਿਆਣਾ ਵੱਲੋ ਕੰਬਾਇਨ ਦੇ ਪਿੱਛੇ ਫਿੱਟ ਹੋਣ ਵਾਲਾ ਇੱਕ ਯੰਤਰ “ਪੀ. ਏ. ਯੂ. ਸੁਪਰ ਐਸ. ਐਮ. ਐਸ." ਵਿਕਸਤ ਕੀਤਾ ਗਿਆ ਹੈ, ਜਿਸ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿਲਾਰਿਆ ਜਾ ਸਕਦਾ ਹੈ। ਇਹ ਯੰਤਰ ਵਾਕਰਾਂ ਵਿੱਚ ਹੇਠਾਂ ਡਿੱਗਣ ਵਾਲੀ ਪਰਾਲੀ ਦਾ ਇਕਸਾਰ ਕੁਤਰਾ ਕਰਕੇ ਖੇਤ ਵਿੱਚ ਖਿਲਾਰਦਾ ਹੈ।
ਮੁੱਖ ਵਿਸ਼ੇਸ਼ਤਾਵਾਂ:
  • ਇਕਸਾਰ ਖਿੱਲਰੀ ਹੋਈ ਪਰਾਲੀ ਨਾਲ ਖੇਤ ਵਿੱਚ ਵੱਤਰ ਇਕਸਾਰ ਰਹਿੰਦਾ ਹੈ। ਜਿਸ ਨਾਲ ਕਣਕ ਦਾ ਜੰਮ ਇਕਸਾਰ ਹੁੰਦਾ ਹੈ।
  • ਕੁਤਰੀ ਅਤੇ ਇਕਸਾਰ ਖਿੱਲਰੀ ਪਰਾਲੀ ਵਿੱਚੋਂ ਨਮੀਂ ਛੇਤੀ ਸੁੱਕਦੀ ਹੈ ਜਿਸ ਨਾਲ ਖੇਤ ਵਿੱਚ ਪਰਾਲੀ ਦਾ ਲੋਡ਼ ਘੱਟਦਾ ਹੈ। ਇਸ ਨਾਲ ਕਣਕ ਬੀਜਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਡੀਜਲ ਦੀ ਖਪਤ ਘੱਟ ਹੁੰਦੀ ਹੈ ।
  • ਲੇਬਰ ਲਾ ਕੇ ਹੱਥ ਨਾਲ ਪਰਾਲੀ ਖਿੰਡਾਉਣ ਨਾਲ ਸਮੇਂ ਅਤੇ ਖਰਚੇ ਦੀ ਬੱਚਤ ਵੀ ਹੁੰਦੀ ਹੈ।