ਮਾਹਰ ਸਲਾਹਕਾਰ ਵੇਰਵਾ

idea99collage_poultry_piggery_fishery.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-10 09:02:45

Main activities of Poultry, Piggery and fish farming during the month of May and June

ਮੁਰਗੀ ਪਾਲਣ: ਸ਼ੈੱਡ ਦੇ ਅੰਦਰ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣਾ ਚਾਹੀਦਾ ਹੈ। ਗਰਮੀ ਘਟਾਉਣ ਲਈ ਕੂਲਰ ਦੀ ਵਰਤੋਂ ਜਾਂ ਪਾਣੀ ਦਾ ਛਿੜਕਾਅ ਕਰੋ। ਪਾਣੀ ਵਿੱਚ ਵਿਟਾਮਿਨ ਸੀ ਮਿਲਾਈ ਜਾ ਸਕਦੀ ਹੈ।

ਸੂਰ ਪਾਲਣ: ਸ਼ੈੱਡ ਦੇ ਅੰਦਰ ਸਫਾਈ ਅਤੇ ਬਾਇਊਸਕਿਊਰਿਟੀ ਦਾ ਯੋਗ ਪ੍ਰਬੰਧ ਕਰੋ। ਗਰਮੀਆਂ ਵਿੱਚ ਹੋਟਲਾਂ ਦੀ ਰਹਿੰਦ-ਖੂੰਹਦ ਨੂੰ ਸੂਰਾਂ ਦੀ ਖੁਰਾਕ ਵਿੱਚ ਵਰਤੋਂ ਕਰਨ ਤੋਂ ਪਰਹੇਜ਼ ਕਰੋ।

ਮੱਛੀ ਪਾਲਣ: ਤਲਾਅ ਵਿੱਚ ਪਾਣੀ ਦਾ ਲੈਵਲ (ਡੂੰਘਾਈ) 5-6 ਛੂਟ ਰੱਖੋ। ਅਪ੍ਰੈਲ ਮਹੀਨੇ ਅਨੁਸਾਰ ਖੁਰਾਕ, ਖਾਦ ਅਤੇ ਚੂਨਾ ਪਾਉਂਦੇ ਰਹੋ। ਤਲਾਅ ਦੇ 10-20 ਫ਼ੀਸਦੀ ਪਾਣੀ ਦੀ ਬਦਲੀ ਕਰੋ। ਤਾਜ਼ਾ ਪਾਣੀ ਛੱਡਣ ਜਾਂ ਏਰੇਸ਼ਨ ਦਾ ਕੰਮ ਸਵੇਰ ਵੇਲੇ ਕਰੋ।