ਮਾਹਰ ਸਲਾਹਕਾਰ ਵੇਰਵਾ

idea99collage_bhains_buffalo.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-12-09 11:12:01

Keeping animals inside sheds from cold air in winter

ਪਸ਼ੂ ਪਾਲਣ: ਸਰਦੀਆਂ ਵਿੱਚ ਸ਼ੈੱਡਾਂ ਅੰਦਰ ਆ ਰਹੀ ਠੰਡੀ ਹਵਾ ਦਾ ਪਸ਼ੂਆਂ ਦਾ ਦੁੱਧ ਦੇਣ ਦੀ ਸਮਰੱਥਾ 'ਤੇ ਕਾਫੀ ਅਸਰ ਪੈਂਦਾ ਹੈ। ਘੱਟ ਤਾਪਮਾਨ ਅਤੇ ਠੰਡੀ ਹਵਾ ਪਸ਼ੂਆਂ ਦੀ ਸਿਹਤ ਲਈ ਹਾਨੀਕਾਰਕ ਹੈ।

  • ਖੋਜ਼ ਨੇ ਸਿੱਧ ਕੀਤਾ ਹੈ ਕਿ ਜਿਹੜੇ ਸ਼ੈੱਡ ਦੋਨਾਂ ਪਾਸਿਆਂ ਤੋਂ ਖੁੱਲ੍ਹੇ ਹਨ ਜੇਕਰ ਉਨ੍ਹਾਂ ਵਿੱਚ ਰਾਤ ਵੇਲੇ ਪੱਲੀਆਂ ਲਾ ਕੇ ਠੰਡੀ ਹਵਾ ਰੋਕੀ ਜਾਵੇ ਤਾਂ ਹਰ ਇੱਕ ਮੱਝ ਦਾ ਇੱਕ ਦਿਨ ਵਿੱਚ 500 ਗ੍ਰਾਮ ਦੁੱਧ ਦੂਜੇ ਸ਼ੇੈੱਡਾਂ ਦੇ ਪਸ਼ੂਆਂ ਨਾਲੋਂ ਵੱਧ ਜਾਂਦਾ ਹੈ ਜਿਹਨਾਂ ਨੂੰ ਕਿ ਠੰਡੀ ਹਵਾ ਤੋਂ ਬਚਾਇਆ ਨਹੀਂ ਜਾਂਦਾ।
  • ਠੰਡੇ ਮੌਸਮ ਵਿੱਚ ਢਾਰਿਆਂ ਵਿਚਲੀ ਜ਼ਿਆਦਾ ਨਮੀ ਨੂੰ ਕੰਟਰੋਲ ਕਰਨ ਲਈ ਖਿੜਕੀਆਂ ਖੋਲ ਦਿਓ ਜਾਂ ਪੱਲੀਆਂ ਚੁੱਕ ਦਿਓ ਤਾਂ ਜੋ ਦਿਨ ਦੇ ਸਮੇਂ ਵੱਧ ਤੋਂ ਵੱਧ ਹਵਾ ਸ਼ੈੱਡ ਵਿੱਚੋਂ ਗੁਜਰ ਸਕੇ।