ਮਾਹਰ ਸਲਾਹਕਾਰ ਵੇਰਵਾ

idea99collage_mushroom_changi_kheti.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-13 12:27:22

Information for cultivation of mushrooms

ਖੁੰਬਾਂ ਦੀ ਕਾਸ਼ਤ: ਕਣਕ ਦੀ ਵਾਢੀ ਤੋਂ ਬਾਅਦ ਤੂੜੀ ਨੂੰ ਸੁੱਕੀ ਜਗ੍ਹਾਂ 'ਤੇ ਜਮ੍ਹਾਂ ਕਰ ਲੳ ਤਾਂ ਜੋ ਕਿ ਸਤੰਬਰ ਮਹੀਨੇ ਵਿੱਚ ਇਸ ਨੂੰ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਨ ਲਈ ਵਰਤਿਆ ਜਾ ਸਕੇ।

  • ਗਰਮ ਰੁੱਤ ਦੀ ਪਰਾਲੀ ਖੁੰਬ ਦੀ ਕਾਸ਼ਤ ਲਈ ਕਮਰਿਆਂ ਨੂੰ ਸਾਫ ਅਤੇ ਕੀਟਾਣੂ ਰਹਿਤ ਕਰ ਲੳ। ਪਰਾਲੀ ਖੁੰਬ ਦੀ ਕਾਸ਼ਤ ਲਈ, ਪਰਾਲੀ ਦੇ 1 ਤੋਂ 1.5 ਕਿੱਲੋ ਦੇ ਪੂਲੇ ਬਣਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਭਿਓਂ ਲੳ। ਭਿੱਜੇ ਹੋਏ ਪੂਲਿਆਂ ਵਿੱਚ ਬੀਜ਼ ਪਾ ਕੇ ਕਾਸ਼ਤ ਲਈ ਬੈੱਡ ਤਿਆਰ ਕਰੋ।
  • ਹਰ ਰੋਜ਼ ਬੈੱਡਾਂ ਅਤੇ ਕਮਿਰਆਂ ਦੇ ਫਰਸ਼ ਉੱਪਰ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਰੇਸ਼ਾ ਫੈਲਣ ਦੇ 10-12 ਦਿਨਾਂ ਬਾਅਦ ਖੁੰਬਾਂ ਦੀ ਤੁੜਾਈ ਸ਼ੁਰੂ ਹੋ ਜਾਂਦੀ ਹੈ ਜੋ ਕਿ ਇੱਕ ਮਹੀਨੇ ਤੱਕ ਚੱਲਦੀ ਹੈ।
  • ਗਰਮ ਰੁੱਤ ਦੀ ਮਿਲਕੀ ਖੁੰਬ ਦੀ ਕਾਸ਼ਤ ਲਈ ਤੂੜੀ ਨੂੰ ਪਾਣੀ ਵਿੱਚ ਉਬਾਲ ਕੇ, ਠੰਢਾ ਕਰਕੇ, ਉਸ ਵਿੱਚ ਬੀਜ ਮਿਲਾ ਕੇ ਬੈਗਾਂ ਵਿੱਚ ਭਰਿਆ ਜਾਂਦਾ ਹੈ। ਰੇਸ਼ਾ ਫੈਲਣ (15-18 ਦਿਨ) ਤੋਂ ਬਾਅਦ, ਕੇਸਿੰਗ ਮਿੱਟੀ ਦੀ ਪਰਤ ਵਿਛਾ ਦਿਓ। ਖੁੰਬਾਂ ਦੀ ਤੁੜਾਈ ਜ਼ਾਰੀ ਰਹਿਣ (30 ਦਿਨ) ਤੱਕ ਹਰ ਰੋਜ਼ ਦਿਨ ਵਿੱਚ ਦੋ ਵਾਰ ਪਾਣੀ ਦਾ ਛਿੜਕਾਅ ਕਰੋ।