ਮਾਹਰ ਸਲਾਹਕਾਰ ਵੇਰਵਾ

idea99collage_take_milk.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-05 09:08:05

Important to know if you want to take clean milk from animals

ਪਸ਼ੂ ਪਾਲਣ: ਗੰਦੇ ਪਸ਼ੂਆਂ ਤੋਂ ਸਾਫ ਸੁਥਰਾ ਦੁੱਧ ਨਹੀਂ ਲਿਆ ਜਾ ਸਕਦਾ, ਬੇਸ਼ਕ ਉਹ ਤੰਦਰੁਸਤ ਹੀ ਹੋਣ, ਇਸ ਲਈ ਉਨ੍ਹਾਂ ਦੀ ਸਫਾਈ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ।

  • ਜੇਕਰ ਪਸ਼ੂ ਦਾ ਪਿਛਲਾ ਹਿੱਸਾ (ਪੂੰਛ, ਲੇਵਾ, ਥਣ, ਪੇਟ ਆਦਿ) ਗੋਹੇ ਜਾਂ ਗਾਰੇ ਨਾਲ ਲਿਬੜਿਆ ਹੋਇਆ ਹੋਵੇਗਾ ਤਾਂ ਦੁੱਧ ਕੱਢਦੇ ਸਮੇਂ ਇਹੋ ਗੰਦਗੀ ਉਸ ਦੇ ਵਿੱਚ ਡਿੱਗੇਗੀ। ਇਸ ਨਾਲ ਦੁੱਧ ਵੀ ਗੰਦਾ ਹੋ ਜਾਂਦਾ ਹੈ। ਸੋ ਪਸ਼ੂਆਂ ਨੂੰ ਚੰਗੀ ਤਰ੍ਹਾਂ ਨਹਾਉਣਾ ਚਾਹੀਦਾ ਹੈ। ਪਸ਼ੂਆਂ ਦੇ ਸ਼ਰੀਰ 'ਤੇ ਲੱਗੀ ਗੰਦਗੀ ਨੂੰ ਰਗੜ ਕੇ ਲਾਹ ਦੇਣਾ ਚਾਹੀਦਾ ਹੈ।
  • ਗੰਦੇ ਥਾਂ ਉੱਤੇ ਪਸ਼ੂਆਂ ਨੂੰ ਚੋਣ ਨਾਲ ਕੇਵਲ ਜੀਵਾਣੂੰਆਂ ਦੀ ਸੰਖਿਆਂ ਵਿੱਚ ਹੀ ਵਾਧਾ ਨਹੀਂ ਹੁੰਦਾ, ਸਗੋਂ ਦੁੱਧ ਦੀ ਸੁਗੰਧ ਤੇ ਵੀ ਅਸਰ ਪੈਂਦਾ ਹੈ।