ਮਾਹਰ ਸਲਾਹਕਾਰ ਵੇਰਵਾ

idea99ornament_shrubs.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-02-04 09:53:47

Important tips for the maintenance of ornamental shrubs

ਇਸ ਮਹੀਨੇ ਵਿੱਚ ਨਵੇਂ ਪੌਦੇ ਜਿਵੇਂ ਸਜਾਵਟੀ ਝਾੜੀਆਂ, ਲਾਅਨ, ਦਰੱਖਤ ਤੇ ਵੇਲਾਂ ਆਦਿ ਲਾ ਸਕਦੇ ਹਾਂ ਇਸ ਮਹੀਨੇ ਦੇ ਅਖੀਰ ਵਿੱਚ ਅਸੀਂ ਗਰਮੀਆਂ ਵਾਲੇ ਮੌਸਮੀ ਫੁੱਲਾਂ (ਕੋਚੀਆ, ਜੀਨੀਆ ਆਦਿ) ਦੀ ਪਨੀਰੀ ਵੀ ਬੀਜ ਸਕਦੇ ਹਾਂ। ਗੁਲਦਾਉਦੀ ਦੇ ਜੜੂੰਆਂ ਨੂੰ ਪੁੱਟ ਕੇ ਅਲੱਗ-ਅਲੱਗ ਕਰਨ ਤੋਂ ਬਾਅਦ ਜ਼ਮੀਨ ਵਿੱਚ ਮੂਲ ਪੌਦੇ ਵਜੋਂ ਲਾਉਣ ਲਈ ਢੁੱਕਵਾਂ ਸਮਾਂ ਹੈ। ਇਹਨਾਂ ਬੂਟਿਆਂ ਤੋਂ ਜੁਲਾਈ ਮਹੀਨੇ ਕਲਮਾਂ ਲਈਆਂ ਜਾ ਸਕਦੀਆ ਹਨ। ਪੱਤਝੜੀ ਝਾੜੀਆਂ (ਲੈਜਰਸਟਰੋਮੀਆ ਇੰਡੀਕਾ, ਵੀਪਿੰਗ ਵਿਲੋ, ਕੈਂਪਸਿਸ ਗਰੈਂਡੀਫਲੋਰਾ) ਨੂੰ ਬਿਨਾਂ ਚਾਕਲੀ ਦੇ ਖੇਤ ਵਿੱਚ ਲਾਇਆ ਜਾ ਸਕਦਾ ਹੈ।ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਅਤੇ ਸੇਧਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਗਰਮੀਆਂ ਵਿੱਚ ਫੁੱਲ ਦੇਣ ਵਾਲੇ ਗੰਢਿਆਂ ਵਾਲੇ ਬੂਟੇ ਜਿਵੇਂ ਕਿ ਡੇ ਲਿਲੀ, ਫੁੱਟਬਾਲ ਲਿੱਲੀ, ਰਜਨੀਗੰਧਾ, ਜ਼ੈਫਰੈਨਥਸ ਆਦਿ ਨੂੰ ਬੀਜਣ ਦਾ ਇਹ ਢੁੱਕਵਾਂ ਸਮਾਂ ਹੈ।ਜਿੱਥੇ ਵੀ ਰੁੱਖ, ਝਾੜੀਆਂ ਜਾਂ ਵੇਲਾਂ ਲਾਉਣੀਆਂ ਹੋਣ ਲੋੜ ਮੁਤਾਬਿਕ ਟੋਏ ਜ਼ਰੂਰ ਪੁੱਟੋ। 2-3 ਟੋਕਰੀਆਂ ਗਲੀ-ਸੜੀ ਰੂੜੀ ਜ਼ਰੂਰ ਪਾਉ। ਰੁੱਖਾਂ ਵਾਸਤੇ 3×3×3 ਫੁੱਟ ਅਤੇ ਝਾੜੀਆਂ ਅਤੇ ਵੇਲਾਂ ਲਈ 1.5×1.5×1.5 ਫੁੱਟ ਆਕਾਰ ਦੇ ਟੋਏ ਚਾਹੀਦੇ ਹਨ। ਇਸ ਮਹੀਨੇ ਗਮਲਿਆਂ ਵਾਲੇ ਬੂਟਿਆਂ ਨੂੰ ਕੱਢ ਕੇ ਗਮਲਿਆਂ ਵਿੱਚ ਦੁਬਾਰਾ ਮਿੱਟੀ ਭਰ ਕੇ ਫਿਰ ਲਾ ਸਕਦੇ ਹਾਂ। ਨਵਾਂ ਘਾਹ ਦਾ ਮੈਦਾਨ ਬਣਾਉਣ ਲਈ ਵੀ ਤਿਆਰੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ।