ਮਾਹਰ ਸਲਾਹਕਾਰ ਵੇਰਵਾ

idea99onion_gfjkdsgf.jpg
ਦੁਆਰਾ ਪੋਸਟ ਕੀਤਾ ਡਿਪਟੀ ਡਾਇਰੈਕਟਰ ਬਾਗਬਾਨੀ-ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ
ਪੰਜਾਬ
2023-06-08 17:08:39

Important suggestions for Vegetable farmers

ਸਬਜ਼ੀਆਂ ਦੀ ਖੇਤੀ: ਸਬਜ਼ੀਆਂ ਦੀਆਂ ਖੜੀਆਂ ਫਸਲਾਂ ਨੂੰ ਹਫਤੇ ਵਿੱਚ ਇੱਕ ਵਾਰੀ ਪਰ ਹਲਕੀਆਂ ਜ਼ਮੀਨਾਂ ਵਿੱਚ 4-5 ਦਿਨ ਬਾਅਦ ਪਾਣੀ ਦਿਉ। ਸਬਜ਼ੀਆਂ ਦੀ ਨਰੋਈ ਜੜ੍ਹ ਗੰਢ ਨਿਮਾਟੋਡ ਰਹਿਤ ਪਨੀਰੀ ਤਿਆਰ ਕਰਨ ਲਈ ਜ਼ਮੀਨ ਨੂੰ ਪੌਲੀਥੀਨ ਸ਼ੀਟ ਨਾਲ 40 ਦਿਨਾਂ ਲਈ ਢੱਕ ਕੇ ਸੂਰਜੀ ਗਰਮੀ (Soil Solarisation) ਵਾਲਾ ਉਪਚਾਰ ਕਰੋ। ਸਬਜ਼ੀਆਂ ਵਿੱਚ ਗੋਭੀ ਅਤੇ ਬੈਂਗਣ ਦੀ ਅਗੇਤੀ ਪਨੀਰੀ ਤਿਆਰ ਕਰਨ ਲਈ 20-25 ਟੋਕਰੀਆਂ ਗਲੀ-ਸੜੀ ਦੇਸੀ ਰੂੜੀ ਪ੍ਰਤੀ ਮਰਲਾ ਮਿੱਟੀ ਵਿੱਚ ਰਲਾ ਕੇ ਪਾਣੀ ਦਿਉ ਅਤੇ ਜਦੋਂ ਜ਼ਮੀਨ ਵੱਤਰ ਵਿੱਚ ਆ ਜਾਵੇ ਤਾਂ ਨਰਸਰੀ ਦੀ ਬਿਜਾਈ ਲਈ ਬੈਂਡ ਬਣਾਓ ਅਤੇ ਕ੍ਰਮਵਾਰ 3 ਅਤੇ 2 ਗ੍ਰਾਮ ਬੀਜ ਪ੍ਰਤੀ ਮਰਲਾ ਬਿਜਾਈ ਲਈ ਵਰਤੋ। ਪਿਆਜ਼ ਦੀ ਸਾਉਣੀ ਦੀ ਪਨੀਰੀ ਲਗਾਉਣ ਲਈ 30 ਗ੍ਰਾਮ ਬੀਜ ਪ੍ਰਤੀ ਮਰਲਾ ਬੀਜ ਕੇ ਪਨੀਰੀ ਤਿਆਰ ਕਰੋ। ਭਿੰਡੀ ਦੀਆਂ ਪੰਜਾਬ 8 ਜਾਂ ਪੰਜਾਬ 7 ਕਿਸਮਾਂ ਦੀ ਬਿਜਾਈ ਲਈ 25-37 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ ਅਤੇ ਇਸ ਦੀ ਬਿਜਾਈ ਸਮੇਂ 125 ਕਿਲੋ ਦੇਸੀ ਰੂੜੀ, 250 ਗ੍ਰਾਮ ਯੂਰੀਆ ਖਾਦ ਪ੍ਰਤੀ ਮਰਲਾ ਪਾਉ। ਨਦੀਨਾਂ ਦੀ ਰੋਕਥਾਮ ਲਈ 6 ਮਿ.ਲੀ. ਸਟੌਪ ਜਾਂ 5 ਮਿ.ਲੀ. ਬਾਸਾਲਿਨ ਪ੍ਰਤੀ ਮਰਲਾ ਦੇ ਹਿਸਾਬ ਨਾਲ ਵਰਤੋ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ 45 ਸੈਂ.ਮੀ. ਦੇ ਫਾਸਲੇ ‘ਤੇ ਵੱਟਾਂ ਉਪਰ ਕਰੋ ਅਤੇ ਪ੍ਰਤੀ ਮਰਲਾ 25 ਗ੍ਰਾਮ ਬੀਜ ਦੀ ਵਰਤੋਂ ਕਰੋ।