ਮਾਹਰ ਸਲਾਹਕਾਰ ਵੇਰਵਾ

idea99chicks.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-16 12:17:29

Important suggestions for Poultry Farmers

ਸ਼ੈੱਡਾਂ ਦੇ ਪਾਸਿਆਂ ਤੋਂ ਪਰਦੇ ਲਗਾਉ। ਸ਼ੈੱਡਾਂ ਅੰਦਰ ਤਾਪਮਾਨ 60 ਡਿਗਰੀ ਫਾਰਨਹੀਟ ਤੋਂ ਥੱਲੇ ਨਹੀਂ ਜਾਣਾ ਚਾਹੀਦਾ। ਜੇ ਠੰਢ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। ਚੂਚਿਆਂ ਨੂੰ ਉਮਰ ਮੁਤਾਬਕ ਗਰਮਾਇਸ਼ ਦੇਣੀ ਚਾਹੀਦੀ ਹੈ। ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫ਼ਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ, ਜਦ ਤੱਕ ਤਾਪਮਾਨ 70 ਡਿਗਰੀ ਫਾਰਨਹੀਟ ਨਾ ਹੋ ਜਾਵੇ। ਦਾਣੇ ਵਿੱਚ ਤਾਕਤ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਦਾਣੇ ਵਿੱਚ 5-8 ਪ੍ਰਤੀਸ਼ਤ ਅਨਾਜ ਵਧਾਉ। ਦਾਣੇ ਵਿੱਚ ਕੌਕਸੀਡੀਉਸਟੈਟ ਪਾਉ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ।