ਮਾਹਰ ਸਲਾਹਕਾਰ ਵੇਰਵਾ

idea99collage_catle_fkjghfarming.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-03-06 11:50:51

Important suggestions for livestock farmers

ਪਸ਼ੂ ਪਾਲਣ: ਨਵਜੰਮੇ ਕੱਟੜੂ/ਵੱਛੜੂ ਠੰਡ ਵਿਚ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ, ਉਨ੍ਹਾਂ ਨੂੰ ਸਾਫ ਸੁਥਰੀ ਸੁੱਕੀ ਜਗ੍ਹਾ 'ਤੇ ਬੰਨੋ।

  • ਰਾਤ ਵੇਲੇ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨ ਵੇਲੇ ਧੁੱਪ ਵਿਚ ਬੰਨੋ। ਠੰਡੀ ਹਵਾ ਤੋਂ ਬਚਾਅ ਲਈ ਸ਼ੈੱਡ ਉੱਤੇ ਪੱਲੀ ਵੀ ਲਾਈ ਜਾ ਸਕਦੀ ਹੈ।
  • ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ/ਗਲੇ/ਸੜੇ ਆਲੂ ਨਾ ਪਾਉ ਜੋ ਕਿ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ।
  • ਫਟੇ ਹੋਏ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਪੋਵੀਡੀਨ ਆਇਉਡੀਨ (1:4) ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।