ਮਾਹਰ ਸਲਾਹਕਾਰ ਵੇਰਵਾ

idea99dairy_punjab.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-27 14:01:19

important suggestions for dairy farming

ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨੋ। ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਉ। ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਪੋਵੀਡੀਨ/ਬੀਟਾਡੀਨ (1:5) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਨਵਜੰਮੇ ਕੱਟੜੂ/ਵੱਛੜੂ ਠੰਡ ਵਿੱਚ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ਼ ਸੁਥਰੀ ਸੁੱਕੀ ਜਗ੍ਹਾ ਉਤੇ ਬੰਨੋ। ਪਸ਼ੂਆਂ ਨੂੰ ਅਫਾਰੇ ਤੋਂ ਬਚਾਉਣ ਲਈ ਕੁਤਰੇ ਹੋਏ ਬਰਸੀਮ ਵਿੱਚ ਤੂੜੀ ਮਿਲਾ ਕੇ ਖਿਲਾਉਣਾ ਚਾਹੀਦਾ ਹੈ। ਪਸ਼ੂ ਨੂੰ ਇਕੱਲੀ ਪਰਾਲੀ ਨਾ ਪਾਉ।ਪਸ਼ੂਆਂ ਨੂੰ ਆਸ ਕਰਵਾਉਣ ਤੋਂ ਤਿੰਨ ਮਹੀਨੇ ਬਾਅਦ ਗਰਭ ਵਾਸਤੇ ਚੈੱਕ ਕਰਵਾਉ। ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ ਗਲੇ-ਸੜੇ ਆਲੂ ਨਾ ਪਾਉ। ਇਹ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ ।