ਮਾਹਰ ਸਲਾਹਕਾਰ ਵੇਰਵਾ

idea99collage_animal_husbandry_qwertyuikl.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-18 12:56:07

Ideal feed for cattle in winter season

ਪਸ਼ੂ ਪਾਲਣ: ਸਰਦੀਆਂ ਵਿੱਚ ਬਾਹਰਲਾ ਤਾਪਮਾਨ ਘੱਟ ਹੋਣ ਕਰਕੇ ਪਸ਼ੂ ਨੂੰ ਆਪਣਾ ਸ਼ਰੀਰਕ ਤਾਪਮਾਨ ਠੀਕ ਰੱਖਣ ਲਈ ਵੱਧ ਖੁਰਾਕ ਦੀ ਲੋੜ ਪੇੈਂਦੀ ਹੈ।

  • ਵਿਗਿਆਨੀਆਂ ਅਨੁਸਾਰ ਜਿਹੜੀ ਗਾਂ ਹਰ ਰੋਜ਼ 7 ਕਿੱਲੋ ਅਤੇ ਮੱਝ 5 ਕਿੱਲੋ ਦੁੱਧ ਦੇ ਰਹੀ ਹੋਵੇ ਤਾਂ ਉਸ ਨੂੰ ਪ੍ਰਤੀ ਦਿਨ 25-30 ਕਿੱਲੋ ਫਲੀਦਾਰ ਹਰਾ ਚਾਰਾ (ਬਰਸੀਮ, ਲੂਸਣ), 7-8 ਕਿੱਲੋ ਸੁੱਕੇ ਹਰੇ ਚਾਰੇ (ਪਰਾਲੀ, ਤੂੜੀ), 2-3 ਕਿੱਲੋ ਦਾਣਾ ਅਤੇ 30-40 ਗ੍ਰਾਮ ਧਾਤਾਂ ਦਾ ਚੂਰਾ ਦੇਣਾ ਚਾਹੀਦਾ ਹੈ।
  • ਜਦੋਂ ਫਲੀਦਾਰ ਹਰੇ ਚਾਰੇ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੋਣ ਤਾਂ 50-60 ਕਿੱਲੋ ਹਰਾ ਚਾਰਾ, 4-5 ਕਿੱਲੋ ਸੁੱਕੇ ਪੱਠੇ ਅਤੇ 30-40 ਗ੍ਰਾਮ ਧਾਤਾਂ ਦਾ ਚੂਰਾ ਹਰ ਪਸ਼ੂ ਨੂੰ ਦੇਣਾ ਚਾਹੀਦਾ ਹੈ।
  • ਇਸ ਤਰੀਕੇ ਦਾ ਰਾਸ਼ਨ ਜਦੋਂ ਅਸੀਂ ਪਸ਼ੂ ਨੂੰ ਦਿੰਦੇ ਹਾਂ ਤਾਂ ਪਸ਼ੂ ਨੂੰ ਦਾਣਾ ਦੇਣ ਦੀ ਲੋੜ ਨਹੀਂ।