ਮਾਹਰ ਸਲਾਹਕਾਰ ਵੇਰਵਾ

idea99march_wheat.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-02-24 10:02:55

How to take care of wheat crop in March?

ਸਮੇਂ ਸਿਰ ਬੀਜੀ ਕਣਕ ਨੂੰ ਅਖੀਰ ਮਾਰਚ ਦੇ ਆਸ-ਪਾਸ ਅਖ਼ੀਰਲਾ ਪਾਣੀ ਦੇ ਦਿਉ। ਪਛੇਤੀ ਬੀਜੀ ਕਣਕ ਨੂੰ 10 ਅਪ੍ਰੈਲ ਤੱਕ ਆਖਰੀ ਪਾਣੀ ਲਗਾਓ।ਹੁਣ ਤੱਕ ਪੱਤਿਆਂ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਪਏ ਹੋਣਗੇ। ਅਜਿਹੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਬਿਮਾਰੀ ਨੂੰ ਅਗਲੇ ਸਾਲ ਲਈ ਘਟਾਇਆ ਜਾ ਸਕੇ। ਬੀਜ ਵਾਸਤੇ ਰੱਖੀ ਫ਼ਸਲ ਵਿੱਚੋਂ ਕਾਂਗਿਆਰੀ ਦੇ ਸਿੱਟੇ ਕੱਢ ਦਿਉ। ਜਦੋਂ ਚੇਪੇ ਦਾ ਹਮਲਾ 5 ਚੇਪੇ ਪ੍ਰਤੀ ਸਿੱਟਾ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਤਾਕਤ (ਥਾਇਆਮਿਥਾਕਸਮ) ਨੂੰ 80-100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਜੇਕਰ ਕਣਕ ਦੀਆਂ ਬੱਲੀਆਂ ਤੇ ਸੈਨਿਕ ਸੁੰਡੀ/ਛੋਲਿਆਂ ਦੇ ਡੱਡਿਆਂ ਦੀ ਸੁੰਡੀ ਦਾ ਨੁਕਸਾਨ ਨਜ਼ਰ ਆਵੇ ਤਾਂ ਇਹਨਾਂ ਕੀੜਿਆਂ ਦੀ ਰੋਕਥਾਮ ਲਈ 800 ਮਿਲੀਲਿਟਰ ਐਕਾਲਕਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।