ਮਾਹਰ ਸਲਾਹਕਾਰ ਵੇਰਵਾ

idea99collage_dnjfbkdgfjkgeule.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-02 13:49:05

How to take care of animals during weather change

ਪਸ਼ੂ ਪਾਲਣ: ਵਾਤਾਵਰਣ ਵਿੱਚ ਤਾਪਮਾਨ ਦੇ ਉਤਾਰ-ਚੜਾਵ ਤੋਂ ਪਸ਼ੂਆਂ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਸ਼ੈੱਡ ਅੰਦਰ ਪਰਾਲੀ ਜਾਂ ਰੇਤੇ ਦੀ ਸੁੱਕ ਪਾ ਦਿਓ ਤਾਂ ਕਿ ਅੰਦਰੋਂ ਸੁੱਕਾ ਅਤੇ ਨਿੱਘਾ ਰਹੇ।

  • ਬਦਲਦੇ ਮੌਸਮ ਵਿੱਚ ਦੋਗਲੇ ਪਸ਼ੂਆਂ ਨੂੰ ਕਈ ਬਿਮਾਰੀਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦਾ ਖਾਸ ਖਿਆਲ ਰੱਖੋ। ਜੇ ਪਸ਼ੂ ਬਿਮਾਰ ਪੈ ਜਾਵੇ ਤਾਂ ਡਾਕਟਰ ਦੀ ਸਲਾਹ ਲਓ।
  • ਤੰਦਰੁਸਤ ਪਸ਼ੂ ਸੂਣ ਤੋਂ 50-60 ਦਿਨਾਂ ਬਾਅਦ ਹੀਟ ਵਿੱਚ ਆਉਂਦਾ ਹੈ। ਸੋ ਉਸਨੂੰ ਹੀਟ ਦੀਆਂ ਨਿਸ਼ਾਨੀਆਂ ਲਈ ਗੌਰ ਨਾਲ ਵੇਖੋ ਅਤੇ ਆਸ ਕਰਵਾਉ ਜਾਂ ਮਸਨੂਈ ਗਰਭਦਾਨ ਦਾ ਟੀਕਾ ਲਗਵਾਉ ਤਾਂ ਜੋ ਦੋ ਸੂਇਆਂ ਦਾ ਵਿਚਕਾਰਲਾ ਫਰਕ ਘਟਾਇਆ ਜਾ ਸਕੇ।
  • ਜੇਕਰ ਪਸ਼ੂ ਸ਼ਾਮੀ ਹੀਟ ਵਿੱਚ ਆਵੇ ਤਾਂ ਮਸਨੂਈ ਗਰਭਦਾਨ ਦਾ ਟੀਕਾ ਸਵੇਰੇ ਲਗਵਾਉ ਅਤੇ ਜੇ ਸਵੇਰੇ ਬੋਲੇ ਤਾਂ ਟੀਕਾ ਸ਼ਾਮ ਵੇਲੇ ਲਗਵਾ ਲਉ।