ਮਾਹਰ ਸਲਾਹਕਾਰ ਵੇਰਵਾ

idea99collage_hfyrddgfhfh.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-04 13:59:27

How to sow onion seedlings

ਗੰਢੇ: ਗੰਢਿਆਂ ਦੀ ਪਨੀਰੀ ਤਿਆਰ ਕਰਨ ਲਈ 4-5 ਕਿੱਲੋ ਬੀਜ ਨੂੰ 8 ਮਰਲੇ ਜਗ੍ਹਾ 'ਤੇ ਛੋਟੀਆਂ ਕਿਆਰੀਆਂ ਤਿਆਰ ਕਰਕੇ ਬੀਜੋ। ਇਹ ਪਨੀਰੀ ਇੱਕ ਏਕੜ ਖੇਤ ਲਈ ਕਾਫ਼ੀ ਹੈ। ਪੰਜਾਬ ਨਰੋਆ, ਪੀ ਆਰ ਓ-6, ਪੀ ਆਰ ਓ-7, ਪੀ ਵਾਈ ਓ-1, ਪੀ ਡਬਲਯੂ ਓ-2, ਪੰਜਾਬ ਵਾਈਟ ਕਿਸਮਾਂ ਜਾਂ ਪੀ.ਉ. ਐਚ-1 ਦੋਗਲੀ ਕਿਸਮ ਵਰਤੋ। ਜੇਕਰ ਬੀਜ ਤਿਆਰ ਕਰਨਾ ਹੈ ਤਾਂ 4 ਤੋਂ 6 ਕੁਇੰਟਲ ਗੰਢਿਆਂ ਦੀਆਂ ਵਧੀਆ, ਮੋਟੀਆਂ ਅਤੇ ਇਕੱਲੀ ਗੰਢ (ਦੋ ਨਾ ਹੋਣ) ਦੀ ਬਿਜਾਈ ਕਰੋ। ਬਿਜਾਈ ਵੱਟਾਂ 'ਤੇ ਕਰੋ ਅਤੇ ਵੱਟਾਂ ਦੇ ਫ਼ਾਸਲੇ 60 ਸੈਂ.ਮੀ. ਰੱਖੋ ਅਤੇ ਗੰਢੇ ਦਾ ਫ਼ਾਸਲਾ 30 ਸੈਂ.ਮੀ. ਰੱਖੋ। ਦਸ ਦਿਨਾਂ ਬਾਅਦ ਹਲਕਾ ਪਾਣੀ ਦੇ ਦਿਉ।