ਮਾਹਰ ਸਲਾਹਕਾਰ ਵੇਰਵਾ

idea99Capture.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-11 10:54:58

How to protect animal from Mastitis

ਪਸ਼ੂ ਦੇ ਢਾਰਿਆਂ ਦੀ ਸਾਫ ਸਫਾਈ ਬਹੁਤ ਜ਼ਰੂਰੀ ਹੈ।

  • ਸਮੇਂ-ਸਮੇਂ 'ਤੇ ਸਾਰੇ ਪਸ਼ੂਆਂ ਦੇ ਦੁੱਧ ਦਾ ਟੈਸਟ ਕਰਵਾਉਂਦੇ ਰਹੋ। ਪਸ਼ੂ ਦੀ ਚੁਆਈ ਤੋਂ ਪਹਿਲਾਂ ਵੀ ਹਰੇਕ ਥਣ ਦੇ ਦੁੱਧ ਦੀ ਜਾਂਚ ਕਰੋ। ਖੂਨ ਜਾਂ ਛਿੱਦੀਆਂ ਆਉਣ 'ਤੇ ਇਲਾਜ ਤੁਰੰਤ ਸ਼ੁਰੂ ਕਰੋ।
  • ਜਿਹੜੇ ਪਸ਼ੂਆਂ ਵਿੱਚ ਇਹ ਬਿਮਾਰੀ ਆ ਚੁੱਕੀ ਹੋਵੇ, ਉਨ੍ਹਾਂ ਦੀ ਚੁਆਈ ਬਾਅਦ ਵਿੱਚ ਕਰੋ।(ਸੱਜਰ ਸੂਏ ਪਸ਼ੂਆਂ ਦੀ ਚੁਆਈ ਪਹਿਲਾਂ ਕਰਨੀ ਚਾਹੀਦੀ ਹੈ)।
  • ਪਸ਼ੂ ਦੀ ਚੁਆਈ ਤੋਂ ਬਾਅਦ, ਥਣਾਂ ਦੀਆਂ ਮੋਰੀਆਂ ਲਗਭਗ ਅੱਧੇ ਘੰਟੇ ਲਈ ਖੁੱਲੀਆਂ ਰਹਿੰਦੀਆਂ ਹਨ, ਸੋ ਚੁਆਈ ਤੋਂ ਬਾਅਦ ਥਣਾਂ ਦੇ ਡੋਬੇ (ਕੀਟਾਣੂੰ ਨਾਸ਼ਕ ਘੋਲ) ਨਾਲ ਥਣਾਂ ਨੂੰ ਸਾਫ ਕਰਨਾ ਲਾਹੇਵੰਦ ਹੁੰਦਾ ਹੈ। ਪੋਵੀਡੀਨ ਆਇਉਡੀਨ ਅਤੇ ਗਲਿਸਰੀਨ ਦਾ ਘੋਲ 3:1 ਦੇ ਅਨੁਪਾਤ ਵਿੱਚ ਇੱਕ ਸਸਤਾ ਅਤੇ ਵਧੀਆ ਕਿਰਮ ਨਾਸ਼ਕ ਹੈ ਜੋ ਪਸ਼ੂ ਪਾਲਕ ਘਰੇ ਹੀ ਤਿਆਰ
  • ਕਰ ਸਕਦਾ ਹੈ।
  • ਜ਼ਿਆਦਾ ਪਸ਼ੂਆਂ ਨੂੰ ਭੀੜੇ ਥਾਂ ਵਿੱਚ ਨਾ ਰੱਖੋ। ਇਸ ਨਾਲ ਪਸ਼ੂ 'ਤੇ ਦਬਾਅ ਵੱਧਦਾ ਹੈ।
  • ਦੋਧੀ ਨੂੰ ਦੁੱਧ ਚੋਣ ਤੋਂ ਪਹਿਲਾਂ ਆਪਣੇ ਹੱਥ ਡਿਟੋਲ ਜਾਂ ਸਾਬਨ ਨਾਲ ਧੋ ਲੈਣੇ ਚਾਹੀਦੇ ਹਨ।
  • ਪੂਰੇ ਹੱਥ ਨਾਲ ਦੁੱਧ ਚੋਵੋ।
  • ਪਸ਼ੂ ਦੀ ਚੁਆਈ ਪੂਰੀ ਕਰਨੀ ਚਾਹੀਦੀ ਹੈ। ਇਸ ਨੂੰ ਅਧੂਰੀ ਨਾ ਛੱਡੋ।
  • ਸੂਣ ਤੋਂ ਦੋ ਮਹੀਨੇ ਪਹਿਲਾਂ ਜਦੋਂ ਪਸ਼ੂ ਨੂੰ ਦੁੱਧ ਤੋਂ ਛੱਡਿਆ ਜਾਂਦਾ ਹੈ ਤਾਂ ਲੇਵੇ ਦੇ ਹਰ ਥਣ ਵਿੱਚ ਦਵਾਈ ਜ਼ਰੂਰ ਚੜਾਉ। ਇਸ ਵਾਸਤੇ ਡਾਕਟਰ ਦੀ ਸਲਾਹ ਲਵੋ।
  • ਸਪਸ਼ਟ ਸੋਜ਼ ਦੀ ਪਛਾਣ ਤਾਂ ਆਸਾਨੀ ਨਾਲ ਹੋ ਜਾਂਦੀ ਹੈ ਕਿਉਂਕਿ ਲੇਵਾ ਸੁੱਜਿਆ ਹੁੰਦਾ ਹੈ ਅਤੇ ਹੱਥ ਲਾਉਣ 'ਤੇ ਗਰਮ ਹੁੰਦਾ ਹੈ, ਪਰੰਤੂ ਗੁੱਝੀ ਸੋਜ ਦੀ ਪਛਾਣ ਔਖੀ ਹੁੰਦੀ ਹੈ ਕਿਉਂਕਿ ਪਸ਼ੂ ਦਾ ਦੁੱਧ ਹੌਲੀ-ਹੌਲੀ ਘਟਦਾ ਹੈ ਅਤੇ ਬਾਹਰੋਂ ਦੇਖਣ ਤੇ ਲੇਵੇ ਵਿੱਚ ਕੋਈ ਫਰਕ ਨਹੀਂ ਮਿਲਦਾ। ਇਸ ਦੀ ਸਹੀ ਪਛਾਣ ਸੋਡੀਅਮ ਲਉਰਲ ਸਲਫੇਟ ਦੇ ਘੋਲ ਨਾਲ ਦੁੱਧ ਦਾ ਟੈਸਟ ਕਰ ਕੇ ਕੀਤੀ ਜਾ ਸਕਦੀ ਹੈ। ਇਸ ਵਿੱਚ ਇੱਕ ਪਲਾਸਟਕਿ ਪੈਡਲ ਲਿਆ ਜਾਂਦਾ ਹੈ ਜਿਸ ਦੇ ਚਾਰ ਕੱਪ ਹੁੰਦੇ ਹਨ। ਹਰ ਥਣ ਵਿਚੋਂ, ਪੈਡਲ ਦੇ ਹਰੇਕ ਕੱਪ ਵਿੱਚ ਦੁੱਧ ਲਿਆ ਜਾਂਦਾ ਹੈ ਅਤੇ ਸੋਡੀਅਮ ਲਉਰਲ ਸਲਫੇਟ ਦੇ ਘੋਲ ਨਾਲ ਮਿਲਾਇਆ ਜਾਂਦਾ ਹੈ। ਦੁੱਧ ਦਾ ਲੇਸਲਾ ਹੋ ਜਾਣਾ ਗੁੱਝੀ ਸੋਜ ਨੂੰ ਦਰਸਾਉਂਦਾ ਹੈ। ਲੈਬਾਰਟਰੀ ਵਿੱਚ ਦੁੱਧ ਦਾ ਟੈਸਟ ਕੀਟਾਣੂੰਆਂ ਲਈ ਕਲਚਰ ਕਰਕੇ ਵੀ ਕੀਤਾ ਜਾ ਸਕਦਾ ਹੈ।

ਸ੍ਰੋਤ: ਖੇਤੀ ਸੰਦੇਸ਼, ਪੀਏਯੂ