ਮਾਹਰ ਸਲਾਹਕਾਰ ਵੇਰਵਾ

idea99collage_pixahive.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-10 10:50:38

How to prevent young calves from fever and pneumonia at this time

ਪਸ਼ੂ ਪਾਲਣ: ਛੋਟੇ ਕੱਟੜੂ/ਵੱਛੜੂ ਇਸ ਸਮੇਂ ਬੁਖਾਰ ਅਤੇ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਸੋ ਉਨ੍ਹਾਂ ਨੂੰ ਠੰਡ ਦੇ ਤਨਾਅ (ਹਾਈਪੋਥਰਮੀਆ) ਤੋਂ ਬਚਾਉਣ ਲਈ ਗਰਮ ਕੰਬਲ, ਬਲਬ, ਲੈਂਪ ਅਤੇ ਹੀਟਰ ਆਦਿ ਦਾ ਇੰਤਜਾਮ ਕਰਨਾ ਚਾਹੀਦਾ ਹੈ।

  • ਉਨ੍ਹਾਂ ਲਈ ਲੋੜੀਂਦੀ ਮਾਤਰਾ ਵਿੱਚ ਕਾਫ ਸਟਾਰਟਰ ਅਤੇ ਮਿਲਕ ਰਿਪਲੇਸਰ ਦਾ ਇੰਤਜਾਮ ਵੀ ਹੋਣਾ ਚਾਹੀਦਾ ਹੈ। ਇਹ ਵੀ ਧਿਆਨ ਦਿਉ ਕਿ 3 ਮਹੀਨੇ ਤੋਂ ਘੱਟ ਉਮਰ ਦੇ ਵੱਛੜੂ ਦੀ ਖੁਰਾਕ ਵਿੱਚ ਵਾਰ-ਵਾਰ ਤਬਦੀਲੀ ਨਾ ਕੀਤੀ ਜਾਵੇ। 
  • ਪਸ਼ੂਆਂ ਨੂੰ ਗਿੱਲੀ ਥਾਂ 'ਤੇ ਰੱਖਣ ਤੋਂ ਪਰਹੇਜ ਕਰੋ ਅਤੇ ਨਾਲ ਹੀ ਉਨ੍ਹਾਂ ਨੂੰ ਅੱਗ ਦੇ ਧੂੰਏਂ ਤੋਂ ਬਚਾਓ ਜੋ ਗਰਮੀ ਪ੍ਰਦਾਨ ਕਰਨ ਲਈ ਲਗਾਈ ਜਾਂਦੀ ਹੈ।
  • ਨਮੀਂ ਅਤੇ ਧੂੰਏਂ ਕਾਰਨ ਉਨ੍ਹਾਂ ਨੂੰ ਨਿਮੋਨੀਆ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।
  • ਸਮੇਂ-ਸਮੇਂ ਪਸ਼ੂਆਂ ਲਈ ਵਿਛਾਈ ਸੁੱਕ ਬਦਲੋ ਅਤੇ ਉਹਨਾਂ ਨੂੰ ਮਲੱਪਾਂ ਦੀ ਦਵਾਈ ਦਿਉ।