ਪਸ਼ੂ ਦੇ ਲੇਵੇ ਦੀ ਸੰਭਾਲ: ਪਸ਼ੂਆਂ ਵਿੱਚ ਲੇਵੇ ਦੀ ਸੋਜ ਤੋਂ ਬਚਾਉ ਲਈ ਢੁਕਵੇਂ ਪ੍ਰਬੰਧ ਕਰੋ। ਚੁਆਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਵਾਨੇ ਅਤੇ ਥਣਾਂ ਨੂੰ ਕੋਸੇ ਪਾਣੀ ਜਾਂ ਹਲਕੇ ਲਾਲ ਦਵਾਈ ਦੇ ਘੋਲ ਨਾਲ ਸਾਫ ਕਰੋ ਅਤੇ ਥਣਾਂ ਨੂੰ ਸੁੱਕੇ ਰੱਖੋ। ਮੱਝਾਂ ਦੀ ਚੁਆਈ ਥਣਾਂ ਨੂੰ ਪੂਰੇ ਹੱਥਾਂ ਵਿੱਚ ਲੈ ਕੇ ਕਰਨੀ ਚਾਹੀਦੀ ਹੈ। ਵਾਤਾਵਰਣ ਦੇ ਮਾੜੇ ਅਸਰ ਤੋਂ ਪਸ਼ੂਆਂ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ। ਸਾਫ ਤੇ ਸ਼ਾਤ ਵਾਤਾਵਰਣ ਪਸ਼ੂ ਦੇ ਦੁੱਧ ਦੀ ਪੈਦਾਵਾਰ ਅਤੇ ਉਸ ਦੀ ਬਣਤਰ 'ਤੇ ਚੰਗਾ ਅਸਰ ਪਾਉਂਦਾ ਹੈ। ਗੰਦੇ ਥਾਂ ਉੱਤੇ ਪਸ਼ੂਆਂ ਨੂੰ ਚੋਣ ਨਾਲ ਕੇਵਲ ਜੀਵਾਣੂੰਆਂ ਦੀ ਸੰਖਿਆ ਵਿੱਚ ਹੀ ਵਾਧਾ ਨਹੀਂ ਹੁੰਦਾ ਸਗੋਂ ਦੁੱਧ ਦੀ ਸੁਗੰਧ 'ਤੇ ਵੀ ਅਸਰ ਪੈਂਦਾ ਹੈ। ਸਾਰਾ ਦੁੱਧ 5 ਤੋਂ 7 ਮਿੰਟ ਵਿੱਚ ਜਲਦੀ ਚੋਣਾ ਚਾਹੀਦਾ ਹੈ ਤਾਂ ਕਿ ਬਚਿਆ ਦੁੱਧ ਹਵਾਨੇ ਵਿੱਚ ਨਾ ਰਹਿ ਜਾਵੇ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਪਸ਼ੂ ਦੇ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਜੀਵਾਣੂੰ ਬਚੇ ਹੋਏ ਦੁੱਧ ਵਿੱਚ ਵੱਧ ਕੇ ਰੋਗ ਪੈਦਾ ਕਰ ਦਿੰਦੇ ਹਨ। ਚੁਆਈ ਤੋਂ ਬਾਅਦ ਥਣਾਂ ਦਾ ਡੋਬਾ ਵਰਤ ਕੇ ਲੇਵੇ ਨੂੰ ਸਾਫ ਰੱਖੋ। ਲੇਵੇ ਦੀ ਸੋਜ ਹੋਣ 'ਤੇ ਤੁਰੰਤ ਡਾਕਟਰੀ ਇਲਾਜ਼ ਕਰਵਾਉਣਾ ਚਾਹੀਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store