ਮਾਹਰ ਸਲਾਹਕਾਰ ਵੇਰਵਾ

idea99saline_soil.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-12 14:25:16

How to improve the saline soil

ਕੱਲਰ ਸੁਧਾਰ ਲਈ ਇੱਕ ਮੀਟਰ ਦੀ ਡੂੰਘਾਈ ਤੱਕ ਮਿੱਟੀ ਦੇ ਚਾਰ ਨਮੂਨੇ 0-15, 15-30, 30-60 ਅਤੇ 60 ਸੈਂਟੀਮੀਟਰ ਤੋਂ ਇੱਕ ਮੀਟਰ ਹੇਠਾਂ ਤੱਕ ਲਵੋ। ਇਹਨਾਂ ਨਮੂਨਿਆਂ ਦੀ ਪਰਖ਼ ਮਿੱਟੀ ਪਰਖ਼ ਪ੍ਰਯੋਗਸ਼ਾਲਾ ਤੋ ਕਰਵਾ ਲਵੋ। ਖੇਤ ਨੂੰ ਭਰਵਾਂ ਪਾਣੀ ਦਿਉ। ਜਦੋਂ ਵੱਤਰ ਆ ਜਾਵੇ ਤਾਂ ਮਿੱਟੀ ਪਰਖ਼ ਅਨੁਸਾਰ ਦੱਸੀ ਜਿਪਸਮ ਦੀ ਮਾਤਰਾ ਦਾ ਛਿੱਟਾ ਦੇ ਦਿਉ, ਖੇਤ ਵਾਹ ਦਿਉ। ਇਸ ਵਿੱਚ ਜੇ ਵੱਤਰ ਠੀਕ ਹੋਵੇ ਤਾਂ ਢੈਂਚਾ ਬੀਜ ਦਿਉ, ਨਹੀਂ ਤਾਂ ਪਾਣੀ ਲਾ ਕੇ ਢੈਂਚਾ ਬੀਜੋ। ਢੈਂਚੇ ਦਾ 20 ਕਿੱੱਲੋ ਬੀਜ ਪ੍ਰਤੀ ਏਕੜ ਪਾਉ। ਜੇ ਜ਼ਮੀਨ ਵਿੱਚ ਫਾਸਫੋਰਸ ਤੱਤ ਦੀ ਮਾਤਰਾ ਘੱਟ ਹੈ ਤਾਂ ਢੈਂਚਾ ਬੀਜਣ ਵੇਲੇ 75 ਕਿੱੱਲੋ ਸਿੰਗਲ ਸੁਪਰਫਾਸਫੇਟ/ਏਕੜ ਪਾ ਦਿਉ ਤੇ ਫਿਰ ਝੋਨੇ ਵਿੱਚ ਫਾਸਫੋਰਸ ਵਾਲੀ ਖਾਦ ਨਾ ਪਾਓ।