ਮਾਹਰ ਸਲਾਹਕਾਰ ਵੇਰਵਾ

idea99saf.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-12 11:13:29

How to care Eucalyptus plants in Feb month

ਫਰਵਰੀ ਮਹੀਨੇ ਵਿੱਚ ਸਫੈਦੇ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਸਫੈਦੇ ਦੇ ਬੀਜ ਨੂੰ ਫ਼ਰਵਰੀ-ਮਾਰਚ ਵਿੱਚ ਧਰਤੀ ਤੋਂ ਉੱਚੀਆਂ ਕਿਆਰੀਆਂ ਤੇ ਕਤਾਰਾਂ ਵਿੱਚਕਾਰ 10 ਸੈਂਟੀਮੀਟਰ ਦੀ ਦੂਰੀ ਰੱਖ ਕੇ ਬੀਜ ਦਿਉ। 
  • ਘਾਹ ਦੇ ਬਣੇ ਹੋਏ ਛੱਪਰ ਨਾਲ ਢੱਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉੱਪਰਲੀ ਸਤਹਿ ਗਿੱਲੀ ਰਹੇ। 
  • ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿੱਚ (9”×6”) ਜਿੰਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਨਾਲ ਭਰਿਆ ਹੋਵੇ ਉਹਨਾਂ ਥੈਲੀਆਂ ਵਿੱਚ ਲਗਾ ਦਿਉ।