ਮਾਹਰ ਸਲਾਹਕਾਰ ਵੇਰਵਾ

idea99collage_lemon_orange_changi_kheti.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-18 11:18:13

Get rid of zinc deficiency from citrus plants

ਨਿੰਬੂ ਜਾਤੀ: ਨਿੰਬੂ ਜਾਤੀ ਦੇ ਬੂਟਿਆਂ ਤੋ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3% (3 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ।

  • ਨਿੰਬੂ ਜਾਤੀ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਲਈ 200 ਮਿ.ਲੀ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਐਕਟਾਰਾ/ਦੋਤਾਰਾ ਨੂੰ 25 ਡਬਲਯੂ ਜੀ ਜਾਂ 6.25 ਲਿਟਰ ਮੈਕ ਐਚ ਐਮ ਓ ਨੂੰ 500 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਆੜੂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਹਮਲੇ ਵਾਲੇ ਫ਼ਲ ਤੋੜ ਕੇ ਘੱਟੋ-ਘੱਟ 60 ਸੈਂ.ਮੀ. ਡੂੰਘੇ ਦੱਬ ਦਿਉ।
  • ਸੰਤਰੇ ਅਤੇ ਮਾਲਟਿਆਂ ਨੂੰ ਕੋਹੜ (ਸਕੈਬ) ਰੋਗ ਤੋਂ ਬਚਾਉਣ ਲਈ ਬੋਰਡੋ ਮਿਸ਼ਰਣ (2:2:250) ਜਾਂ 0.3 % ਕੌਪਰ ਔਕਸਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਇਸੇ ਤਰ੍ਹਾਂ ਅੰਬਾਂ ਅਤੇ ਨਾਖ਼ਾਂ ਦੇ ਬੂਟਿਆਂ ਨੂੰ ਉੱਲੀ ਦੇ ਰੋਗਾਂ ਤੋਂ ਬਚਾਉਣ ਲਈ ਵੀ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।