ਮਾਹਰ ਸਲਾਹਕਾਰ ਵੇਰਵਾ

idea99Ber_crop_after_cut.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-03 14:13:00

Fruit plants diseases and prevention

ਬਾਗਬਾਨੀ: ਸਦਾਬਹਾਰ ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੌਰੇ ਕਰੋ। ਇਸ ਕੰਮ ਲਈ ਸਰਕੰਡਾ, ਦੱਬ ਜਾਂ ਖ਼ਜੂਰ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੂਟਿਆਂ ਨੂੰ ਹਲਕੀਆਂ ਸਿੰਚਾਈਆਂ ਵੀ ਕੀਤੀਆਂ ਜਾ ਸਕਦੀਆਂ ਹਨ।
ਨਿੰਬੂ ਜਾਤੀ ਦੇ ਖਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਬੇਰਾਂ ਦੇ ਬੂਟਿਆਂ ਨੂੰ ਚਿੱਟੋਂ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮ/100 ਲਿਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ। ਬੇਰਾਂ ਉਪਰ ਇਸ ਸਮੇਂ ਭਰਵਾਂ ਫ਼ਲ ਲੱਗਿਆ ਹੋਇਆ ਹੈ ਇਸ ਲਈ ਇਸ ਮਹੀਨੇ ਇੱਕ ਸਿੰਚਾਈ ਜ਼ਰੂਰ ਕਰੋ। ਪੱਤਝੜੀ ਕਿਸਮਾਂ ਦੇ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਜੀਰ ਅਤੇ ਅੰਗੂਰ ਆਦਿ ਲਗਾਉਣ ਦੀ ਤਿਆਰੀ ਸ਼ੁਰੂ ਕਰ ਲਵੋ।
ਅੰਬਾਂ ਦੀ ਗੁੰਦਹਿੜੀ ਦੀ ਰੋਕਥਾਮ ਲਈ ਦਰੱਖਤਾਂ ਦੇ ਮੁੱਖ ਤਣੇ ਦੁਆਲੇ ਅਲਕਾਥੇਨ ਸ਼ੀਟ ਚੰਗੀ ਤਰ੍ਹਾਂ ਲਪੇਟ ਦਿਉ।
ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਮੁੱਖ ਫ਼ਲਦਾਰ ਬੂਟਿਆਂ ਨੂੰ ਦੇਸੀ ਖ਼ਾਦਾਂ ਪਉਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।